ਫੈਕਟਰੀ ’ਚ ਕੰਮ ਕਰਦੇ ਵਿਅਕਤੀ ਨੂੰ ਲੱਗਾ ਕਰੰਟ, ਮੌਤ

08/05/2020 8:48:29 PM

ਲੁਧਿਆਣਾ, (ਰਾਜ)- ਫੋਕਲ ਪੁਆਇੰਟ ਦੇ ਫੇਸ-5 ’ਚ ਸਥਿਤ ਸਿਲਾਈ ਮਸ਼ੀਨ ਦੀ ਫੈਕਟਰੀ ਵਿਚ ਕੰਮ ਕਰ ਰਹੇ ਮਿਸਤਰੀ ਨੂੰ ਫਰਾਟੇ ਪੱਖੇ ਤੋਂ ਕਰੰਟ ਲੱਗ ਗਿਆ। ਉਸ ਨੂੰ ਨੇੜੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਮੋਕਮ (40) ਹੈ, ਜੋ ਕਿ ਮੋਤੀ ਨਗਰ ਸਥਿਤ ਵਿਹੜੇ ’ਚ ਰਹਿੰਦਾ ਹੈ ਅਤੇ ਮੂਲ ਰੂਪ ਵਿਚ ਯੂ. ਪੀ. ਦਾ ਰਹਿਣ ਵਾਲਾ ਹੈ। ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ, ਜਿੱਥੇ ਵੀਰਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ।

ਐੱਸ. ਐੱਚ. ਓ. ਮੁਹੰਮਦ ਜ਼ਮੀਲ ਨੇ ਦੱਸਿਆ ਕਿ ਫੇਸ-5 ਵਿਚ ਸਿਲਾਈ ਮਸ਼ੀਨ ਦੀ ਫੈਕਟਰੀ ਹੈ। ਜਿੱਥੇ ਮੋਕਮ ਢਲਾਈ ਦਾ ਮਿਸਤਰੀ ਸੀ। 7 ਵਜੇ ਸਵੇਰੇ ਕੰਮ ’ਤੇ ਪੁੱਜਾ ਅਤੇ ਆਪਣਾ ਫਰਾਟਾ ਪੱਖਾ ਲਾਇਆ ਹੋਇਆ ਸੀ। ਲਗਭਗ 11.30 ਵਜੇ ਅਚਾਨਕ ਉਸ ਦਾ ਹੱਥ ਪੱਖੇ ਨਾਲ ਟੱਚ ਹੋ ਗਿਆ ਤਾਂ ਉਸ ਨੂੰ ਕਰੰਟ ਲੱਗ ਗਿਆ, ਜਿਸ ਨਾਲ ਬੇਸੁਧ ਹੋ ਕੇ ਹੇਠਾਂ ਡਿੱਗ ਪਿਆ। ਉਸ ਦੇ ਸਾਥੀ ਉਸ ਨੂੰ ਟੈਂਪੂ ’ਚ ਲੱਦ ਕੇ ਹਸਪਤਾਲ ਲੈ ਗਏ। ਪਹਿਲਾਂ ਕਿਸੇ ਹਸਪਤਾਲ ਨੇ ਉਸ ਨੂੰ ਨਹੀਂ ਦੇਖਿਆ, ਫਿਰ ਇਕ ਹਸਪਤਾਲ ਨੇ ਜਦ ਉਸ ਨੂੰ ਚੈੱਕ ਕੀਤਾ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਹੁਣ ਤੱਕ ਪਰਿਵਾਰ ਵਾਲਿਆਂ ਨੇ ਕੋਈ ਬਿਆਨ ਨਹੀਂ ਲਿਖਵਾਇਆ ਹੈ। ਉਨ੍ਹਾਂ ਦਾ ਬਿਆਨ ਲੈਣ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਵੇਗੀ।


Bharat Thapa

Content Editor

Related News