ਅਜਨੌਦਾ ਨੇੜੇ ਭੇਦਭਰੀ ਹਾਲਤ ''ਚ ਮਿਲੀ ਵਿਅਕਤੀ ਦੀ ਲਾਸ਼

08/18/2022 4:26:51 PM

ਭਾਦਸੋਂ (ਅਵਤਾਰ) : ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਅਜਨੌਦਾ ਕਲਾਂ ਨਜ਼ਦੀਕ ਇੱਕ ਗੁੱਗਾ ਮਾੜੀ ਕੋਲ 52 ਕੁ ਸਾਲਾ ਵਿਅਕਤੀ ਦੀ ਭੇਦ ਭਰੀ ਹਾਲਤ 'ਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕਾਲ਼ਖ ਜ਼ਿਲ੍ਹਾ ਲੁਧਿਆਣਾ ਦਾ ਵਿਅਕਤੀ ਜੋ ਕਿ ਸਮਲਾ ਅਜਨੌਦਾ ਕਲਾਂ ਨਜਦੀਕ ਇੱਕ ਕੁਟੀਆ ਵਿਚ ਰਹਿੰਦਾ ਸੀ ।

ਇਹ ਵੀ ਪੜ੍ਹੋ : ਜਲੰਧਰ ਰੇਲਵੇ ਟਰੈਕ 'ਤੇ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਉਸਦੀ ਲਾਸ਼ ਕੁਟੀਆ ਨਜ਼ਦੀਕ ਮਿਲੀ ਜਿਸਨੂੰ ਥਾਣਾ ਭਾਦਸੋਂ ਦੇ ਅਧਿਕਾਰੀਆਂ ਵਲੋਂ ਕਬਜ਼ੇ 'ਚ ਲੈ ਕੇ ਨਾਭਾ ਦੇ ਮੋਰਚਰੀ 'ਚ ਰਖਵਾ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।


Harnek Seechewal

Content Editor

Related News