ਚੋਰੀ ਦੀ ਬਲੈਰੋ ਗੱਡੀ ਸਮੇਤ ਇਕ ਕਾਬੂ

12/04/2020 3:13:41 AM

ਫਿਰੋਜ਼ਪੁਰ, (ਕੁਮਾਰ,ਵਾਹੀ)- ਮਖੂ ਦੇ ਤਿਕੋਣੀ ਪੁਆਇੰਟ ’ਤੇ ਪੁਲਸ ਨੇ ਏ.ਐੱਸ.ਆਈ. ਗੁਰਦੀਪ ਸਿੰਘ ਦੀ ਅਗਵਾਈ ਹੇਠ ਇਕ ਵਿਅਕਤੀ ਨੂੰ ਚੋਰੀ ਦੀ ਬਲੈਰੋ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਮਖੂ ਦੇ ਏ.ਐੱਸ.ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਪਾਰਸ ਸੋਨੀ ਗੱਡੀਆਂ ਚੋਰੀ ਕਰ ਕੇ ਅੱਗੇ ਵੇਚਣ ਦਾ ਆਦੀ ਹੈ ਅਤੇ ਚੋਰੀ ਦੀ ਬਲੈਰੋ ਗੱਡੀ ’ਤੇ ਹਰੀ ਕੇ ਤੋਂ ਮੋਗਾ ਵੱਲ ਆ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਅਧਾਰ ’ਤੇ ਉਨ੍ਹਾਂ ਨੇ ਪੁਲਸ ਤਿਕੋਣੀ ਪੁਆਇੰਟ ਮਖੂ ’ਤੇ ਨਾਕਾਬੰਦੀ ਕੀਤੀ ਅਤੇ ਪਾਰਸ ਸੋਨੀ ਨੂੰ ਸਫੇਦ ਰੰਗ ਦੀ ਬਲੈਰੋ ਕੈਂਪਰ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਫਡ਼੍ਹੇ ਗਏ ਵਿਅਕਤੀ ਦੇ ਖਿਲਾਫ ਪੁਲਸ ਨੇ ਥਾਣਾ ਮਖੂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਪੁਲਸ ਵੱਲੋਂ ਫਡ਼ੇ ਗਏ ਵਿਅਕਤੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa