40 ਗ੍ਰਾਮ ਚਿੱਟਾ ਤੇ 90 ਹਜ਼ਾਰ ਦੀ ਡਰੱਗ ਮਨੀ ਸਮੇਤ ਇਕ ਕਾਬੂ

11/18/2020 12:43:23 AM

ਮਾਲੇਰਕੋਟਲਾ, (ਸ਼ਹਾਬੂਦੀਨ/ਜ਼ਹੂਰ)- ਨਸ਼ਾ ਸਮੱਗਲਰਾਂ ਖਿਲਾਫ ਸਖਤੀ ਨਾਲ ਆਰੰਭੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਮਾਲੇਰਕੋਟਲਾ ਨਾਰਕੋਟਿਕ ਪੁਲਸ ਨੇ ਅੱਜ ਇਕ ਵਿਅਕਤੀ ਨੂੰ 40 ਗ੍ਰਾਮ ਚਿੱਟਾ/ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ।

ਮਾਲੇਰਕੋਟਲਾ ਨਾਰਕੋਟਿਕ ਪੁਲਸ ਟੀਮ ਦੇ ਇੰਚਾਰਜ ਐੱਸ. ਆਈ. ਸੁਖਦੇਵ ਸਿੰਘ ਢੀਂਗੀ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਸੰਗਰੂਰ ਵੱਲੋਂ ਨਸ਼ਿਆਂ ਖਿਲਾਫ ਆਰੰਭੀ ਮੁਹਿੰਮ ਤਹਿਤ ਡੀ.ਐੱਸ.ਪੀ. ਮਾਲੇਰਕੋਟਲਾ ਪਵਨਜੀਤ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਥਾਨਕ ਕਿਲਾ ਰਹਿਮਤਗੜ੍ਹ ਨੇੜੇ ਗੰਦਾ ਨਾਲਾ ਵਿਖੇ ਛਾਪਾਮਾਰ ਕੇ ਇਕ ਵਿਅਕਤੀ ਮੁਹੰਮਦ ਦੀਨ ਉਰਫ ਮਾਲੀ ਪੁੱਤਰ ਮੁਹੰਮਦ ਰਮਜ਼ਾਨ ਵਾਸੀ ਖੇਰੂ ਬਸਤੀ ਕਿਲਾ ਰਹਿਮਤਗੜ੍ਹ ਨੂੰ ਕਾਬੂ ਕੀਤਾ ਹੈ। ਜਿਸ ਦੀ ਤਲਾਸ਼ੀ ਦੌਰਾਨ ਉਸਦੇ ਕਬਜ਼ੇ ’ਚੋਂ 40 ਗ੍ਰਾਮ ਚਿੱਟਾ ਅਤੇ 90 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਇਕ ਮੋਟਰਸਾਈਕਲ ਬਰਾਮਦ ਹੋਇਆ।

ਐੱਸ. ਆਈ. ਸੁਖਦੇਵ ਢੀਂਗੀ ਨੇ ਦੱਸਿਆ ਕਿ ਇਸ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਬਣਦੀ ਕਾਰਵਾਈ ਕਰ ਦਿੱਤੀ ਗਈ ਹੈ। ਉਕਤ ਦੋਸ਼ੀ ਨੂੰ ਕਾਬੂ ਕਰਨ ਵਾਲੀ ਨਾਰਕੋਟਿਕਸ ਟੀਮ ’ਚ ਇੰਚਾਰਜ ਐੱਸ. ਆਈ. ਸੁਖਦੇਵ ਸਿੰਘ ਢੀਂਗੀ ਦੇ ਨਾਲ ਥਾਣਾ ਸਿਟੀ-1 ਦੇ ਐੱਸ.ਆਈ. ਨਿਰਮਲ ਸਿੰਘ, ਏ.ਐੱਸ.ਆਈ. ਹਰਜੀਤ ਸਿੰਘ, ਹੌਲਦਾਰ ਮਨਪ੍ਰੀਤ ਸਿੰਘ ਅਤੇ ਹੌਲਦਾਰ ਅੰਮ੍ਰਿਤਪਾਲ ਸਿੰਘ ਵੀ ਸ਼ਾਮਲ ਸਨ।


Bharat Thapa

Content Editor

Related News