ਕੁੱਟ-ਮਾਰ ਦੇ ਦੋਸ਼ ’ਚ ਕੇਸ ਦਰਜ

01/20/2019 1:03:10 AM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਅੌਰਤ ਦੀ ਕੁੱਟ-ਮਾਰ ਕਰਨ ਦੇ ਦੋਸ਼ ’ਚ ਪੁਲਸ ਨੇ ਦੋ ਅੌਰਤਾਂ ਸਮੇਤ 10 ਨਾਮਜ਼ਦ ਅਤੇ 12 ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਖਨੌਰੀ ’ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਜਸਵੰਤ ਕੌਰ ਵਾਸੀ ਮਹੀਸਿੰਘ ਵਾਲਾ ਨੇ ਬਿਆਨ ਦਰਜ ਕਰਵਾਏ ਕਿ ਦੋਸ਼ੀ ਮੱਘਰ ਸਿੰਘ, ਤੇਜਾ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ, ਬਲਵੀਰ ਕੌਰ, ਮਹਿੰਦਰ ਕੌਰ ਵਾਸੀ ਮਹੀਸਿੰਘ ਵਾਲਾ, ਹਰਪ੍ਰੀਤ ਸਿੰਘ ਵਾਸੀ ਭੁਤਨਾ, ਗੁਰਪਾਲ ਸਿੰਘ ਵਾਸੀ ਲਹਿਲ ਕਲਾਂ, ਸੈਂਸੀ ਸਿੰਘ ਵਾਸੀ ਚੱਠਾ ਗੋਬਿੰਦਪੁਰਾ ਅਤੇ 10-12 ਅਣਪਛਾਤੇ ਵਿਅਕਤੀਆਂ ਨੇ ਮੇਰੇ ਨਾਲ ਲਡ਼ਾਈ-ਝਗਡ਼ਾ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ। ਵਜ੍ਹਾ ਰੰਜਿਸ਼ ਇਹ ਹੈ ਕਿ ਮੈਂ ਇਕ 7 ਵਿਸਵੇ ਦਾ ਪਲਾਟ 7 ਲੱਖ ਰੁਪਏ ’ਚ ਖ੍ਰੀਦਿਆ ਸੀ। ਤੇਜਾ ਸਿੰਘ ਨੇ ਪਲਾਟ ਵੇਚਣ ਦੇ ਲਈ ਹਲਫੀਆ ਬਿਆਨ ਦਿੱਤਾ ਸੀ। 
ਜਿਸਦੀ 30-12-18 ਨੂੰ ਰਜਿਸਟਰੀ ਕਰਵਾਉਣੀ ਸੀ। ਇਹ ਰਜਿਸਟਰੀ ਕਰਵਾਉਣ ਤੋਂ ਮੁੱਕਰ ਗਿਆ। ਇਸੇ ਰੰਜਿਸ਼ ਦੀ ਵਜ੍ਹਾ ਨਾਲ ਉਨ੍ਹਾਂ  ਨੇ ਮੈਨੂੰ ਜ਼ਖਮੀ ਕਰ ਦਿੱਤਾ। ਜਸਵੰਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।