ਮਾਰਕੁਟਾਈ ਕਰਨ ’ਤੇ 2 ਭਰਾਵਾਂ ਖਿਲਾਫ਼ ਮਾਮਲਾ ਦਰਜ

09/17/2018 5:53:47 AM

ਨਾਭਾ, (ਜੈਨ)- ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਹੋਣ ਕਾਰਨ ਅੱਜਕਲ ਸਿਆਸੀ ਪਾਰਟੀਆਂ ਦੇ ਵਰਕਰਾਂ ਵਿਚਕਾਰ ਬਹਿਸਬਾਜ਼ੀ ਹੋ ਰਹੀ ਹੈ। ਥਾਂ-ਥਾਂ ਝਗਡ਼ਿਆਂ ਕਾਰਨ ਆਪਸੀ ਖਿੱਚੋਤਾਣੀ ਵਧ ਰਹੀ ਹੈ। ਸਥਾਨਕ ਕੋਤਵਾਲੀ ਪੁਲਸ ਨੇ ਦੋ ਦਿਨ ਪਹਿਲਾਂ ਬਾਗੀ ਕਾਂਗਰਸੀ ਆਗੂ ਮੇਜਰ ਸਿੰਘ ਬਨੇਰਾ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਹੁਣ ਸੁਖਵਿੰਦਰ ਸਿੰਘ ਗੁਦਾਇਆ ਪੁੱਤਰ ਹਰਬੰਸ ਸਿੰਘ ਦੀ ਸ਼ਿਕਾਇਤ ’ਤੇ ਦੋ ਭਰਾਵਾਂ ਪੂਰਨ ਤੇ ਮੱਦੀ ਪੁੱਤਰ ਨੰਦਨ ਸਿੰਘ ਵਾਸੀ ਫਰੈਂਡਜ਼ ਕਾਲੋਨੀ ਖਿਲਾਫ਼ ਧਾਰਾ 341, 323, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ। ਐੈੱਸ. ਐੈੱਚ. ਓ. ਅਨੁਸਾਰ ਮੁਦਈ ਦੀ 2 ਭਰਾਵਾਂ ਸਮੇਤ 4 ਵਿਅਕਤੀਆਂ ਨੇ ਸ਼ਮਸ਼ਾਨਘਾਟ ਲਾਗੇ ਘੇਰ ਕੇ ਮਾਰਕੁਟਾਈ ਕੀਤੀ।