ਕਾਰ ’ਤੇ ਦਰੱਖਤ ਡਿੱਗਣ ਕਾਰਨ 4 ਸਾਲਾਂ ਬੱਚੀ ਦੀ ਮੌਤ

04/27/2022 10:26:21 AM

ਜ਼ੀਰਾ (ਰਾਜੇਸ਼ ਢੰਡ) : ਜ਼ੀਰਾ ਨੇੜਲੇ ਪਿੰਡ ਬੋਤੀਆਂ ਵਾਲਾ ਨਜ਼ਦੀਕ ਸੜਕ ’ਤੇ ਚੱਲਦੀ ਕਾਰ ’ਤੇ ਅਚਾਨਕ ਦਰੱਖਤ ਡਿੱਗਣ ਕਾਰਨ ਕਾਰ ’ਚ ਸਵਾਰ 4 ਸਾਲਾਂ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਕਰੀਬ 12 ਵਜੇ ਪਿੰਡ ਲੌਹੁਕੇ ਕਲਾਂ ਨਿਵਾਸੀ ਮਨਦੀਪ ਸਿੰਘ ਆਪਣੀ ਲੜਕੀ ਸੁਖਰੀਤ ਕੌਰ (ਉਮਰ 4 ਸਾਲ) ਨੂੰ ਜੈਨ ਸਕੂਲ ਜ਼ੀਰਾ ਤੋਂ ਲੈ ਕੇ ਕਾਰ ਸਵਿਫਟ ਰਾਹੀਂ ਜ਼ੀਰਾ ਤੋਂ ਵਾਪਸ ਆਪਣੇ ਘਰ ਪਿੰਡ ਲੌਹੁਕੇ ਕਲਾਂ ਨੂੰ ਜਾ ਰਿਹਾ ਸੀ। ਜਦ ਉਹ ਪਿੰਡ ਬੋਤੀਆਂ ਵਾਲਾ ਨਜ਼ਦੀਕ ਪਹੁੰਚੇ ਤਾਂ ਉਸ ਦੀ ਕਾਰ ’ਤੇ ਅਚਾਨਕ ਇਕ ਦਰੱਖਤ ਆ ਡਿੱਗਾ ਗਿਆ ਜਿਸ ਕਾਰਨ ਸੁਖਰੀਤ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। 

ਇਹ ਵੀ ਪੜ੍ਹੋ : ਅਬੋਹਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਤੇਲ ਟੈਂਕਰ ਨੇ ਦਰੜੇ 3 ਮੋਟਰਸਾਈਕਲ ਸਵਾਰ

ਜ਼ਖਮੀ ਹਾਲਤ ’ਚ ਬੱਚੀ ਨੂੰ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਬੱਚੀ ਨੂੰ ਮੋਗਾ ਅਤੇ ਬਾਅਦ ’ਚ ਲੁਧਿਆਣਾ ਰੈਫਰ ਕਰ ਦਿੱਤਾ। ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕਾਰ ’ਤੇ ਡਿੱਗਾ ਦਰੱਖਤ ਕਿਸੇ ਵੱਲੋਂ ਅੱਗ ਲਗਾਈ ਕਾਰਨ ਸੁਗਲਦਾ ਰਿਹਾ ਅਤੇ ਅੱਜ ਕਾਰ ’ਤੇ ਡਿੱਗ ਪਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ : ਟਰੱਕ ਦੀ ਫੇਟ ਵੱਜਣ ਕਾਰਨ ਭੁੰਗ ਨਾਲ ਭਰੀ ਟਰਾਲੀ ਪਲਟੀ, ਹੇਠਾਂ ਦੱਬਣ ਨਾਲ 1 ਦੀ ਮੌਤ

Anuradha

This news is Content Editor Anuradha