985 ਪੇਟੀਆਂ ਨਾਜਾਇਜ਼ ਸ਼ਰਾਬ ਸਣੇ 2 ਕਾਬੂ

05/01/2020 2:15:19 AM

ਗੋਨਿਆਣਾ, (ਗੋਰਾ ਲਾਲ)- ਕੋਰੋਨਾ ਵਾਇਰਸ ਦੇ ਕਾਰਨ ਸੂਬੇ ’ਚ ਲੱਗੇ ਕਰਫ਼ਿਊ ਦੌਰਾਨ ਥਾਣਾ ਨੇਹੀਆਂਵਾਲਾ ਪੁਲਸ ਨੇ ਪਿੰਡ ਜੀਦਾ ਕੋਲ ਲਾਏ ਨਾਕੇ ਦੌਰਾਨ ਇਕ ਕੈਂਟਰ ’ਚੋਂ 492 ਪੇਟੀਆਂ ਅਤੇ ਟਰੱਕ ’ਚੋਂ 493 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਉਕਤ ਅਫ਼ਸਰ ਅਨੁਸਾਰ ਇਹ ਨਾਜਾਇਜ਼ ਸ਼ਰਾਬ ਜੀਰਾ ਤੋਂ ਪਿੰਡ ਸਿੰਘਾਵਾਲਾ ਅਤੇ ਫਿਰੋਜ਼ਪੁਰ ਛਾਉਣੀ ਦੇ ਏਰੀਏ ਤੋਂ ਐਲਨਾਬਾਦ (ਸਿਰਸਾ) ਵੱਲ ਵੇਚਣ ਲਈ ਲੈ ਕੇ ਜਾਣ ਵਾਲੇ ਕੈਂਟਰ ਚਾਲਕ ਅੰਗਰੇਜ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭਾਰੂ (ਗਿੱਦੜਬਾਹਾ) ਅਤੇ ਟਰੱਕ ਚਾਲਕ ਇਕਬਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਵਜੀਤਪੁਰਾ ਭੋਮਾ (ਪੰਜਾਬ) ਨੂੰ ਸ਼ਰਾਬ ਸਮੇਤ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News