1925 ਏਡਿਡ ਕਾਲਜਾਂ ਦੇ ਅਧਿਆਪਕਾਂ ਨੇ ਰੈਗੂਲਰ ਕਰਨ ਲਈ ਕੱਢਿਆ ਕੈਂਡਲ ਮਾਰਚ

11/28/2018 4:35:30 AM

ਪਟਿਆਲਾ, (ਪ੍ਰਤਿਭਾ)- ਨਵੀਂ ਗ੍ਰਾਂਟ  ਸਕੀਮ ਤਹਿਤ ਭਰਤੀ ਹੋਏ 1925 ਅਸਿਸਟੈਂਟ ਪ੍ਰੋਫੈਸਰਾਂ ਦੀਆਂ ਸੇਵਾਵਾਂ ਤੁਰੰਤ ਰੈਗੂਲਰ ਕਰਨ ਨੂੰ ਲੈ ਕੇ ਏਡਿਡ ਕਾਲਜਾਂ ਦੇ ਅਧਿਆਪਕਾਂ ਨੇ ਲੁਧਿਆਣਾ ਵਿਚ ਕੈਂਡਲ ਮਾਰਚ ਕੱਢਿਆ।
 ਪੰਜਾਬ ਤੇ ਚੰਡੀਗਡ਼੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ’ਤੇ ਅਧਿਆਪਕਾਂ ਨੇ 7ਵੇਂ ਪੇ-ਕਮਿਸ਼ਨ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਨ ਦੀ ਮੰਗ ਉਠਾਈ। ਮਾਰਚ ਦੀ ਅਗਵਾਈ ਕਰ ਰਹੇ ਜਥੇਬੰਦੀ ਦੀ ਐਗਜ਼ੀਕਿਊਟਿਵ ਕਮੇਟੀ ਦੇ ਪ੍ਰਧਾਨ ਪ੍ਰੋ. ਕੁਲਦੀਪ ਬੱਤਾ, ਮੈਂਬਰ ਪ੍ਰੋ. ਰੋਹਿਤ, ਪ੍ਰੋ. ਕਮਲ ਸ਼ਰਮਾ ਤੇ ਪ੍ਰੋ. ਵਿਨੇ ਸੋਫਤ ਨੇ ਮੰਗਾਂ ਨੂੰ ਲੈ ਕੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਉੱਚ ਸਿੱਖਿਆ ਨੂੰ ਲੈ ਕੇ ਆਪਣੀਆਂ ਗਲਤ ਨੀਤੀਆਂ ਤੇ ਸੋਚ ਕਾਰਨ ਕਾਲਜ ਅਧਿਆਪਕਾਂ ਨਾਲ ਬੇਇਨਸਾਫੀ ਕਰ ਰਹੀ ਹੈ। ਅਧਿਆਪਕ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ। 
  ®ਸਰਕਾਰ ਵੱਲੋਂ ਏਡਿਡ ਕਾਲਜਾਂ ਦੇ ਅਧਿਆਪਕਾਂ ਦੀ ਭਰਤੀ ਤੇ ਸੈਲਰੀ ਦੇ ਮਾਮਲੇ ਵਿਚ ਯੂ. ਜੀ. ਸੀ. ਦੇ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਯੂ. ਜੀ. ਸੀ. ਨਿਯਮਾਂ ਅਨੁਸਾਰ ਨੂੰ ਏਡਿਡ ਕਾਲਜਾਂ ਵਿਚ ਭਰਤੀ ਕੀਤੇ 1925 ਅਧਿਆਪਕਾਂ ਨੂੰ ਰੈਗੂਲਰ ਕਰ ਕੇ ਪੂਰਾ ਸਕੇਲ ਦੇਣਾ ਚਾਹੀਦਾ ਹੈ।
 ਬਿਨਾਂ ਕਿਸੇ ਦੇਰੀ ਦੇ 7ਵੇਂ ਪੇ-ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਪ੍ਰੋ. ਕੁਲਦੀਪ ਬੱਤਾ ਨੇ ਦੱਸਿਆ ਕਿ ਸਰਕਾਰ ਨੇ ਨਵੀਂ ਗ੍ਰਾਂਟ ਸਕੀਮ ਵਿਚ ਭਰਤੀ ਕੀਤੇ ਏਡਿਡ ਕਾਲਜਾਂ ਦੇ ਅਧਿਆਪਕਾਂ ਨੂੰ 3 ਸਾਲ ਬਾਅਦ ਰੈਗੂਲਰ ਸਕੇਲ ਦੇਣ ਦਾ ਵਾਅਦਾ ਕੀਤਾ ਸੀ। ਸਾਢੇ 3 ਸਾਲ ਬੀਤ ਜਾਣ ਤੋਂ ਬਾਅਦ ਵੀ ਅਧਿਆਪਕਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। 


Related News