ਪੁੱਤ ਦੀ ਮਾਰ ਤੋਂ ਤੰਗ ਆਏ 80 ਸਾਲਾ ਬਜ਼ੁਰਗ ਨੇ ਨਹਿਰ ’ਚ ਮਾਰੀ ਛਾਲ

07/29/2022 4:14:47 PM

ਫਰੀਦਕੋਟ (ਰਾਜਨ) : ਇਨਸਾਨੀ ਰਿਸ਼ਤਿਆਂ ਦੀਆਂ ਕਦਰਾਂ-ਕੀਮਤਾਂ ਵਿੱਚ ਦਿਨ ਪ੍ਰਤੀ ਦਿਨ ਆ ਰਹੇ ਨਿਘਾਰ ਦੀ ਉਸ ਵੇਲੇ ਤਾਜਾ ਮਿਸਾਲ ਸਾਹਮਣੇ ਆਈ ਜਦੋਂ ਇੱਕ ਬਜ਼ੁਰਗ ਨੇ ਆਪਣੇ ਪੁੱਤ ਦੀ ਮਾਰ ਤੋਂ ਪਰੇਸ਼ਾਨ ਹੋ ਕੇ ਜੀਵਨ ਲੀਲਾ ਖ਼ਤਮ ਕਰਨ ਲਈ ਸਥਾਨਕ ਜੌੜੀਆਂ ਨਹਿਰਾਂ ਵਿੱਚ ਛਾਲ ਮਾਰ ਦਿੱਤੀ। ਜਿਸ’ਤੇ ਮੌਕੇ ’ਤੇ ਵੇਖ ਰਹੇ ਲੋਕਾਂ ਵੱਲੋਂ ਰੌਲਾ ਪਾਉਣ ਦੀ ਸੂਰਤ ਵਿੱਚ ਬਜ਼ੁਰਗ ਨੂੰ ਸਹੀ ਸਲਾਮਤ ਬਾਹਰ ਕੱਢ ਕੇ ਜਦ ਨਹਿਰ ਦੀ ਪਟੜੀ ’ਤੇ ਬਿਠਾ ਦਿੱਤਾ ਗਿਆ ਤਾਂ ਬਜ਼ੁਰਗ ਨੇ ਮੁੜ ਨਹਿਰ ਵਿੱਚ ਛਾਲ ਮਾਰ ਦਿੱਤੀ। ਜਿਸ’ਤੇ ਦੂਸਰੀ ਵਾਰ ਇਸਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਪੁਲਸ ਨੂੰ ਸੂਚਿਤ ਕਰਕੇ ਸਥਾਨਕ ਰੈੱਡ ਕਰਾਸ ਬਿਰਧ ਆਸ਼ਰਮ ਵਿਖੇ ਭੇਜ ਦਿੱਤਾ ਗਿਆ। 

ਇਹ ਵੀ ਪੜ੍ਹੋ- 'ਚਿੱਟੇ' ਕਾਰਨ ਬਾਕਸਿੰਗ ਖਿਡਾਰੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, 5 ਖ਼ਿਲਾਫ਼ ਮਾਮਲਾ ਦਰਜ

ਜਾਣਕਾਰੀ ਮੁਤਾਬਕ ਘਰੇਲੂ ਹਾਲਾਤ ਤੋਂ ਤੰਗ ਆਏ ਹਰਨੇਕ ਸਿੰਘ (80) ਨੇ ਇਹ ਕਦਮ ਚੁੱਕਿਆ। ਜਿਸ ਤੋਂ ਬਾਅਦ ਬਜ਼ੁਰਗ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸਦਾ ਮੁੰਡਾ ਜੋ ਸ਼ਰਾਬ ਪੀਂਣ ਦਾ ਆਦੀ ਹੈ, ਅਕਸਰ ਉਸਦੀ ਕੁੱਟਮਾਰ ਕਰਦਾ ਰਹਿੰਦਾ ਹੈ, ਜਿਸ ਕਰਕੇ ਉਸਨੇ ਆਪਣੀ ਜੀਵਨ ਕਹਾਣੀ ਖ਼ਤਮ ਕਰਨ ਲਈ ਅਜਿਹਾ ਕੀਤਾ। ਮੌਕੇ ’ਤੇ ਮੌਜੂਦ ਲੋਕਾਂ ਅਤੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਬਜ਼ੁਰਗ ਦੀ ਹਿਫ਼ਾਜ਼ਤ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਸੂਚਿਤ ਕਰਕੇ ਉਸ ਨੂੰ ਬਿਰਧ ਆਸ਼ਰਮ ਭੇਜ ਦਿੱਤਾ ਗਿਆ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਕਰਕੇ ਸਾਂਝੇ ਕਰੋ। 

Simran Bhutto

This news is Content Editor Simran Bhutto