ਲੁਧਿਆਣਾ ''ਚ ਕੋਰੋਨਾ ਦਾ ਕਹਿਰ , 85 ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ

07/28/2022 2:18:01 PM

ਲੁਧਿਆਣਾ(ਜ.ਬ.) : 45 ਜ਼ਿਲ੍ਹੇ ’ਚ ਬੀਤੇ ਦਿਨ 85 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚੋਂ 70 ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਲੈਬ ’ਚ ਬੁੱਧਵਾਰ ਨੂੰ 2,254 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ, ਜਿਸ ਤੋਂ ਬਾਅਦ ਸਾਹਮਣੇ ਆਈ ਰਿਪੋਰਟ ’ਚ ਜ਼ਿਲ੍ਹੇ ਦੀ ਪਾਜ਼ੇਟਿਵਿਟੀ ਦਰ ਫਿਰ ਤੋਂ ਵਧ ਕੇ 3.42 ਫ਼ੀਸਦੀ ਹੋ ਗਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕਈ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ

ਵਰਤਮਾਨ ਸਮੇਂ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ ’ਚ ਵੀ ਵਾਧਾ ਹੋ ਕੇ 349 ’ਤੇ ਜਾ ਪੁੱਜੀ ਹੈ। ਇਨ੍ਹਾਂ ’ਚੋਂ ਮਰੀਜ਼ ਆਈਸੋਲੇਸ਼ਨ ਵਿਚ ਹਨ, ਜਦਕਿ 13 ਮਰੀਜ਼ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ ਅਤੇ ਜਿੱਥੋਂ ਤੱਕ ਵੈਕਸੀਨ ਦੀ ਗੱਲ ਹੈ, ਕਦੋਂ ਤੱਕ ਜ਼ਿਲੇ ’ਚ 1,21,215 ਲੋਕਾਂ ਨੇ ਹੀ ਬੂਸਟਰ ਡੋਜ਼ ਦਾ ਇੰਜੈਕਸ਼ਨ ਲਗਵਾਇਆ ਹੈ, ਜੋ ਕਿ ਜ਼ਿਲ੍ਹੇ ਦੀ ਆਬਾਦੀ ਦੇ ਹਿਸਾਬ ਨਾਲ ਕਾਫ਼ੀ ਘੱਟ ਹੈ।

ਵੈਕਸੀਨੇਸ਼ਨ ’ਚ ਉਦਾਸੀਨਤਾ ਕਾਰਨ ਟਾਰਗੈੱਟ ਅਧੂਰੇ

ਲੋਕਾਂ ਦੀ ਵੈਕਸੀਨੇਸ਼ਨ ਪ੍ਰਤੀ ਉਦਾਸਨੀਤਾ ਕਾਰਨ ਸਿਹਤ ਵਿਭਾਗ ਵਲੋਂ ਨਿਰਧਾਰਿਤ ਅੰਕੜੇ ਹੁਣ ਵੀ ਅਧੂਰੇ ਚੱਲ ਰਹੇ ਹਨ। 14 ਤੋਂ 17 ਉਮਰ ਵਰਗ ’ਚ 178952 ਕਿਸ਼ੋਰਾਂ ਨੂੰ ਵੈਕਸੀਨ ਲਗਾਉਣ ਦਾ ਉਦੇਸ਼ ਰੱਖਿਆ ਗਿਆ ਸੀ, ਜੋ ਕਈ ਮਹੀਨੇ ਬੀਤਣ ਤੋਂ ਬਾਅਦ ਵੀ 1 ਲੱਖ 34 ਹਜ਼ਾਰ ਤੱਕ ਪੁੱਜਿਆ ਹੈ। ਇਨ੍ਹਾਂ ’ਚੋਂ 70742 ਲੋਕਾਂ ਨੇ ਹੀ ਦੂਜੀ ਡੋਜ਼ ਲਗਵਾਈ ਹੈ। ਇਸੇ ਤਰ੍ਹਾਂ 12 ਤੋਂ 14 ਉਮਰ ਵਰਗ ਦੇ ਬੱਚਿਆਂ ਲਈ 109086 ਬੱਚਿਆਂ ਨੂੰ ਵੈਕਸੀਨ ਲਗਾਉਣ ਦਾ ਉਦੇਸ਼ ਨਿਰਧਾਰਿਤ ਕੀਤਾ ਗਿਆ ਸੀ। ਇਸ ’ਚ ਹੁਣ ਤੱਕ 76216 ਨੇ ਪਹਿਲੀ ਡੋਜ਼ ਲਗਵਾਈ, ਜਦਕਿ 409663 ਦੇ ਦੂਜੀ ਡੋਜ਼ ਲੱਗੀ।

ਅੱਜ 206 ਥਾਵਾਂ ’ਤੇ ਲੱਗਣਗੇ ਵੈਕਸੀਨ ਕੈਂਪ

ਸਿਹਤ ਵਿਭਾਗ ਵਲੋਂ ਜ਼ਿਲੇ ’ਚ ਵੀਰਵਾਰ ਨੂੰ 206 ਵੈਕਸੀਨੇਸ਼ਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ’ਚੋਂ 103 ਥਾਵਾਂ ’ਤੇ ਕੋਵਿਸ਼ੀਲਡ, 61 ਥਾਵਾਂ ’ਤੇ ਕੋਵੈਕਸੀਨ, 40 ਥਾਵਾਂ ’ਤੇ ਕੋਰਬੇਵੈਕਸ ਨਾਮਕ ਵੈਕਸੀਨ ਲਗਾਈ ਜਾਵੇਗੀ। ਇਸ ਤੋਂ ਇਲਾਵਾ 16 ਸਕੂਲਾਂ ਵਿਚ ਵੀ ਵੈਕਸੀਨ ਲਗਾਉਣ ਲਈ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News