ਸੱਪ ਦੇ ਡੰਗਣ ਨਾਲ 8 ਸਾਲਾ ਲੜਕੀ ਦੀ ਹੋਈ ਮੌਤ

07/10/2022 2:35:11 PM

 

ਜ਼ੀਰਾ(ਅਕਾਲੀਆਂਵਾਲਾ) : ਨੇਡ਼ਲੇ ਪਿੰਡ ਸ਼ਾਹ ਵਾਲਾ ਵਿਖੇ 8 ਸਾਲਾ ਲੜਕੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਜਸਮੀਤ ਕੌਰ ਪੁੱਤਰੀ ਦਿਲਬਾਗ ਸਿੰਘ ਨਾਮੀ ਲੜਕੀ ਆਪਣੀ ਮਾਤਾ ਦੇ ਨਾਲ ਰਾਤ ਦੋ ਵਜੇ ਬਾਥਰੂਮ ਗਈ ਸੀ ਤਾਂ ਅਚਾਨਕ ਉਸਦਾ ਪੈਰ ਬੈਠੇ ਸੱਪ ਉੱਪਰ ਰੱਖਿਆ ਗਿਆ ਜਿਸ ਕਰਕੇ ਸੱਪ ਨੇ ਡੰਗ ਮਾਰ ਦਿੱਤਾ ਉਸ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਜ਼ੀਰਾ ਵਿਖੇ ਲਿਜਾਇਆ ਗਿਆ ਪਰ ਉਸ ਦੀ ਰਸਤੇ ਵਿੱਚ ਹੀ ਜਾਂਦੇ ਜਾਂਦੇ ਮੌਤ ਹੋ ਗਈ।  

ਇਹ ਵੀ ਪੜ੍ਹੋ- ਕਾਰ ਸਵਾਰ ਨਸ਼ਾ ਤਸਕਰਾਂ ਨੇ ਲਈ 2 ਭਰਾਵਾਂ ਦੀ ਜਾਨ, ਮੋਟਰਸਾਈਕਲ ਨੂੰ 1 ਕਿਲੋਮੀਟਰ ਤੱਕ ਘੜੀਸਦੇ ਲੈ ਗਏ

ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਦਾ ਘਰ ਖੇਤਾਂ ਦੇ ਨਾਲ ਹੋਣ ਕਰਕੇ ਸੱਪ ਖੇਤਾਂ ਵਿਚੋਂ ਉਨ੍ਹਾਂ ਦੇ ਘਰ ਆ ਆ ਵਡ਼ਿਆ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ   ਸੂਬਾ ਮੀਤ ਪ੍ਰਧਾਨ ਮੰਗਲ ਸਿੰਘ ਸੰਧੂ ਸ਼ਾਹਵਾਲਾ ਨੇ ਕਿਹਾ ਕਿ ਘਰ ਗ਼ਰੀਬ ਹੋਣ ਕਰਕੇ ਪਰਿਵਾਰ ਨੂੰ ਪੰਜਾਬ ਸਰਕਾਰ ਮਾਲੀ ਸਹਾਇਤਾ ਦੇਵੇ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Gurminder Singh

Content Editor

Related News