ਭਵਾਨੀਗੜ੍ਹ ''ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 8 ਨਵੇਂ ਮਰੀਜ਼ ਆਏ ਸਾਹਮਣੇ

08/22/2020 6:18:33 PM

ਭਵਾਨੀਗੜ੍ਹ (ਵਿਕਾਸ, ਸੰਜੀਵ, ਕਾਂਸਲ) : ਬਲਾਕ ਵਿਚ ਕੋਰੋਨਾ ਲਗਾਤਾਰ ਲੋਕਾਂ ਨੂੰ ਅਪਣੀ ਚਪੇਟ 'ਚ ਲੈ ਰਿਹਾ ਹੈ ਤੇ ਸ਼ਨੀਵਾਰ ਨੂੰ ਵੀ 8 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੇਟਿਵ ਪਾਈ ਗਈ ਹੈ। ਇਸ ਸਬੰਧੀ ਡਾ.ਪ੍ਰਵੀਨ ਕੁਮਾਰ ਗਰਗ ਸੀਨੀਅਰ ਮੈਡੀਕਲ ਅਫ਼ਸਰ ਸਰਕਾਰੀ ਹਸਪਤਾਲ ਭਵਾਨੀਗੜ ਨੇ ਪੁਸ਼ਟੀ ਕਰਦਿਆਂ ਦੱਸਿਅਾ ਕਿ ਵਿਭਾਗ ਤੋਂ ਪ੍ਰਾਪਤ ਹੋਈ ਸੂਚੀ ਮੁਤਾਬਕ ਚੰਦਰਜੀਤ (31), ਪੁਨੀਤ ਕੁਮਾਰ ਮਿੱਤਲ (32), ਅਨੀਤਾ ਰਾਣੀ (33), ਰੋਜ਼ੀ (32), ਅਨਮੋਲ ਕੱਦ (27), ਸੀਮਾ ਕੱਦ (50), ਰਮਨ ਕੱਦ (55), ਊਸ਼ਾ ਰਾਣੀ (65) ਦੀ ਕੋਰੋਨਾ ਜਾਂਚ ਰਿਪੋਰਟ ਪਾਜੇਟਿਵ ਆਈ ਹੈ।

ਡਾ. ਗਰਗ ਨੇ ਕਿਹਾ ਕਿ ਮਰੀਜ਼ਾਂ ਨੂੰ ਜਿਲ੍ਹੇ 'ਚ ਸਥਿਤ ਵੱਖ-ਵੱਖ ਕੋਵਿਡ-19 ਆਈਸੋਲੇਸ਼ਨ ਕੇਅਰ ਸੈਂਟਰਾਂ 'ਚ ਸ਼ਿਫਟ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਸ਼ੱਕੀ ਲੋਕਾਂ ਦੀ ਕੰਟੈਕਟ ਟਰੇਸਿੰਗ ਕੀਤੀ ਜਾ ਰਹੀ ਹੈ।


Harinder Kaur

Content Editor

Related News