ਬੁਢਲਾਡਾ ਦੇ 78 ਉਮੀਦਵਾਰ ਆਏ ਚੋਣ ਮੈਦਾਨ ''ਚ

02/05/2021 8:26:06 PM

ਬੁਢਲਾਡਾ (ਬਾਸਲ) : ਨਗਰ ਕੋਸਲ ਚੋਣਾਂ ਦੀ ਨਾਮਜ਼ਦਗੀਆਂ ਤੋਂ ਬਾਅਦ ਦਾਖਿਲ ਕੀਤੇ ਗਏ 125 ਵੱਖ-ਵੱਖ ਉਮੀਦਵਾਰਾਂ ਦੇ ਕਾਗਜ਼ਾਂ ਦੀ ਵਾਪਸੀ ਤੋਂ ਬਾਅਦ 78 ਉਮੀਦਵਾਰ ਚੋਣ ਮੈਦਾਨ 'ਚ ਆ ਗਏ ਹਨ। ਐਸ. ਡੀ. ਐਮ. ਬੁਢਲਾਡਾ ਸਾਗਰ ਸੇਤੀਆ ਵਲੋਂ 125 ਉਮੀਦਵਾਰਾਂ ਦੇ ਕਾਗਜ਼ ਠੀਕ ਪਾਏ ਗਏ ਸਨ ਜਿਸ ਵਿਚੋਂ ਅੱਜ ਕਾਗਜ਼ਾਂ ਦੀ ਵਾਪਸੀ ਤੋਂ ਬਾਅਦ 78 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਜਿਨ੍ਹਾਂ ਵਿੱਚ ਕਾਂਗਰਸ ਦੇ 19, ਅਕਾਲੀ ਦਲ ਬਾਦਲ ਦੇ 8, ਆਮ ਆਦਮੀ ਪਾਰਟੀ ਦੇ 6, ਬਸਪਾ ਦੇ 5 ਅਤੇ ਆਜ਼ਾਦ ਤੋਰ 'ਤੇ 40 ਉਮੀਦਵਾਰ ਹਨ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh