3600 ਬੋਤਲਾਂ ਸ਼ਰਾਬ ਸਮੇਤ 7 ਵਿਅਕਤੀ ਗ੍ਰਿਫਤਾਰ

04/07/2020 1:24:55 AM

ਦਿੜ੍ਹਬਾ ਮੰਡੀ,(ਅਜੈ)- ਜ਼ਿਲਾ ਪੁਲਸ ਮੁਖੀ ਡਾ. ਸੰਦੀਪ ਗਰਗ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਪੁਲਸ ਉਪ ਕਪਤਾਨ ਸੁਖਨਿੰਦਰ ਸਿੰਘ ਕੈਰੋ ਦੀ ਰਹਿਨੁਮਾਈ ਹੇਠ ਥਾਣਾ ਦਿੜ੍ਹਬਾ ਪੁਲਸ ਨੇ 7 ਵਿਅਕਤੀਆਂ ਨੂੰ ਦੋ ਗੱਡਿਆਂ ਸਮੇਤ 300 ਪੇਟੀਆਂ (3600 ਬੋਤਲਾਂ) ਸ਼ਰਾਬ ਠੇਕਾ ਦੇਸੀ ਸਣੇ ਕਾਬੂ ਕੀਤਾ ਹੈ।

ਥਾਣਾ ਦਿੜ੍ਹਬਾ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਦੀਪ ਸਿੰਘ ਨੇ ਕਿਹਾ ਕਿ ਥਾਣਾ ਦਿੜ੍ਹਬਾ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੱਧੀ ਦਰਜਨ ਤੋ ਵਧ ਵਿਅਕਤੀ ਦੋ ਗੱਡੀਆਂ ਵਿਚ ਭਾਰੀ ਮਾਤਰਾ ਵਿਚ ਸ਼ਰਾਬ ਲੋਡ ਕਰ ਕੇ ਲਿਜਾ ਰਹੇ ਹਨ। ਇਤਲਾਹ ਪੱਕੀ ਹੋਣ ਕਰ ਕੇ ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਕੇ ਸਹਾਇਕ ਥਾਣੇਦਾਰ ਸਤਪ੍ਰਕਾਸ਼ ਨੇ ਸਮੇਤ ਪੁਲਸ ਪਾਰਟੀ ਜਨਾਲ ਰੋਡ 'ਤੇ ਬਿਜਲੀ ਘਰ ਦੇ ਨੇੜੇ ਨਾਕਾਬੰਦੀ ਕਰ ਕੇ ਦੋ ਗੱਡੀਆਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਵਿਚੋਂ 300 ਪੇਟੀਆਂ ਸ਼ਰਾਬ ਠੇਕਾ ਦੇਸੀ 3600 ਬੋਤਲਾਂ ਬਰਾਮਦ ਕੀਤੀਆਂ ਗਈਆਂ। ਦੋਵੇਂ ਗੱਡੀਆਂ ਵਿਚ ਸਵਾਰ ਵਿਅਕਤੀਆਂ ਦੀ ਪਛਾਣ ਰਮੇਸ਼ ਕੁਮਾਰ ਵਾਸੀ ਕਰਮਾਨਾ (ਰਾਜਸਥਾਨ), ਰਾਜ ਸਿੰਘ ਉਰਫ ਲਾਡੀ ਵਾਸੀ ਜਵਾਹਰ ਸਿੰਘ ਵਾਲਾ, ਮਨੋਜ ਕੁਮਾਰ ਵਾਸੀ ਕੁਰਾੜ (ਹਰਿਆਣਾ), ਨਵੀਂ ਹੁਸੈਨ ਵਾਸੀ ਚੌਪਰੀ ਹੱਟ (ਪੱਛਮੀ ਬੰਗਾਲ) ਹਾਲ ਅਬਾਦ ਚੀਮਾਂ ਮੰਡੀ, ਲਾਲ ਚੰਦ ਵਾਸੀ ਚੀਮਾਂ ਮੰਡੀ, ਪੰਕਜਦੀਪ ਉਰਫ ਬੰਟੀ ਵਾਸੀ ਸੇਖਪੁਰ (ਨਵਾਂ ਸ਼ਹਿਰ) ਅਤੇ ਗਿਆਨ ਚੰਦ ਵਾਸੀ ਡਲਵਾਨ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਆਬਕਾਰੀ ਐਕਟ ਸਮੇਤ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
 


Deepak Kumar

Content Editor

Related News