ਪੁਲਸ ਮੁਲਾਜ਼ਮਾਂ ਨੂੰ ਕੁੱਟ-ਮਾਰ ਕਰਨ ਅਤੇ ਸੋਨੇ ਦੀ ਚੇਨੀ ਖੋਹ ਲੈਣ ਦੇ ਦੋਸ਼ ’ਚ 7 ਨਾਮਜ਼ਦ

06/23/2020 1:35:19 AM

ਗੁਰੂਹਰਸਹਾਏ, (ਆਵਲਾ)– ਇਕ ਸ਼ਿਕਾਇਤ ਦੇ ਸਬੰਧ ’ਚ ਪਡ਼ਤਾਲ ਕਰਨ ਗਏ ਦੋ ਪੁਲਸ ਮੁਲਾਜ਼ਮਾਂ ਨੂੰ ਦੋਸ਼ੀ ਧਿਰ ਵੱਲੋਂ ਕੁੱਟ-ਮਾਰ ਕਰ ਕੇ ਜ਼ਖਮੀ ਕਰਨ ਅਤੇ ਇਕ ਪੁਲਸ ਮੁਲਾਜਮ ਦੇ ਗਲੇ ’ਚੋਂ ਸੋਨੇ ਦੀ ਚੇਨ ਖੋਹ ਲੈਣ ਦੇ ਦੋਸ਼ ’ਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ 7 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸਦੀ ਜਾਣਕਾਰੀ ਦਿੰਦੇ ਏ. ਐੱਸ. ਆਈ. ਦਰਸ਼ਨ ਲਾਲ ਨੇ ਦੱਸਿਆ ਕਿ ਇਸ ਹਮਲੇ ’ਚ ਏ. ਐੱਸ. ਆਈ. ਗੁਰਚਰਨ ਸਿੰਘ ਅਤੇ ਸਿਪਾਹੀ ਅਰਪਨਪ੍ਰੀਤ ਸਿੰਘ ਸਮੇਤ ਅਵਿਨਾਸ਼ ਸਿੰਘ ਜਖਮੀ ਹੋ ਗਏ, ਜੋ ਕਿ ਸਿਵਲ ਹਸਪਤਾਲ ਗੁਰੂਹਰਸਹਾਏ ’ਚ ਦਾਖਲ ਹਨ। ਉਨ੍ਹਾਂ ਦੱਸਿਆ ਕਿ ਜਗਦੀਸ਼ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਝੁੱਗੇ ਦਰਬਾਰਾ ਸਿੰਘ ਵਾਲਾ ਵੱਲੋਂ ਜਰਨੈਲ ਸਿੰਘ ਵਗੈਰਾ ਖਿਲਾਫ ਖਾਲ ਢਾਹੁਣ ਸਬੰਧੀ ਦਰਖਾਸਤ ਦਿੱਤੀ ਗਈ ਸੀ, ਜਿਸਦੇ ਸਬੰਧ ’ਚ ਏ. ਐੱਸ. ਆਈ. ਗੁਰਚਰਨ ਸਿੰਘ ਸਮੇਤ ਸਿਪਾਹੀ ਅਰਪਨਪ੍ਰੀਤ ਸਿੰਘ ਮੌਕਾ ਦੇਖਣ ਪੁੱਜੇ ਤਾਂ ਕਥਿਤ ਦੋਸ਼ੀ ਕਸ਼ਮੀਰ ਸਿੰਘ ਪੁੱਤਰ ਕਰਤਾਰ ਸਿੰਘ, ਜਰਨੈਲ ਸਿੰਘ ਫੋਜੀ, ਹਰਮੇਸ਼ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ ਪੁੱਤਰਾਨ ਕਸ਼ਮੀਰ ਸਿੰਘ, ਸੁਰਜੀਤ ਕੌਰ ਪਤਨੀ ਕਸ਼ਮੀਰ ਸਿੰਘ, ਸ਼ਿੰਦਰ ਕੌਰ ਉਰਫ ਜਿੰਦੋ ਪਤਨੀ ਹਰਮੇਸ਼ ਸਿੰਘ ਨੇ ਏ. ਐੱਸ. ਆਈ. ਗੁਰਚਰਨ ਸਿੰਘ ਤੇ ਸਿਪਾਈ ਅਰਪਨਪ੍ਰੀਤ ਸਿੰਘ ਦੇ ਸੱਟਾਂ ਮਾਰੀਆਂ ਅਤੇ ਝਪਟ ਮਾਰ ਕੇ ਮੋਬਾਇਲ ਫੋਨ ਖੋਹ ਲਿਆ। ਜਦ ਅਵਿਨਾਸ਼ ਸਿੰਘ ਉਨ੍ਹਾਂ ਨੂੰ ਛੁਡਾਉਣ ਲੱਗਾ ਤਾਂ ਉਸਦੇ ਵੀ ਸੱਟਾਂ ਮਾਰੀਆਂ ਅਤੇ ਇਨ੍ਹਾਂ ਵੱਲੋਂ ਰੋਲਾ ਪਾਉਣ ’ਤੇ ਆਸ-ਪਾਸ ਦੇ ਲੋਕਾਂ ਦਾ ਇਕੱਠ ਹੁੰਦਾ ਵੇਖ ਮੁਲਜ਼ਮ ਮੌਕਾ ਤੋਂ ਫਰਾਰ ਹੋ ਗਏ ਅਤੇ ਜਾਂਦੇ ਸਮੇਂ ਅਵਿਨਾਸ਼ ਸਿੰਘ ਦੇ ਗਲ ਪਾਈ ਸੋਨੇ ਦੀ ਚੇਨ ਝਪਟ ਮਾਰ ਕੇ ਖੋਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਕਸ਼ਮੀਰ ਸਿੰਘ, ਸ਼ਿੰਦਰ ਕੌਰ, ਸੁਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ।


Bharat Thapa

Content Editor

Related News