ਨਸ਼ਿਆ ਵਿਰੁੱਧ 7 ਮੁਕੱਦਮੇ ਦਰਜ਼, 7 ਦੋਸ਼ੀ ਕਾਬੂ

12/12/2019 8:53:21 PM

ਮਾਨਸਾ, (ਮਿੱਤਲ)- ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ Zero Tolerance ਦੀ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਸ ਪੰਜਾਬ, ਚੰਡੀਗੜ ਅਤੇ ਮਾਨਯੋਗ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਸ, ਐਸਟੀਐਫ. ਪੰਜਾਬ ਜੀ ਦੀਆਂ Guidelines ਅਨੁਸਾਰ ਜ਼ਿਲੇ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ਼ ਮੁਹਿੰਮ ਚਲਾਈ ਗਈ ਹੈ। ਪੈਰੋਲ ਅਤੇ ਜਮਾਨਤ ਤੇ ਆਏ ਵਿਆਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖ ਕੇ ਉਨ੍ਹਾਂ ਦੀਆ ਗਤੀਵਿੱਧੀਆਂ ਨੂੰ ਵਾਚਿਆ ਜਾ ਰਿਹਾ ਹੈ। ਇਸ ਮੁਹਿੰਮ ਦੀ ਲੜੀ ਵਿੱਚ ਜ਼ਿਲਾ ਅੰਦਰ ਸਪੈਸ਼ਲ ਨਾਕਾਬੰਦੀਆ ਅਤੇ ਗਸ਼ਤਾ ਸੁਰੂ ਕਰਕੇ ਹੇਠ ਲਿਖੇ ਅਨੁਸਾਰ ਬਰਾਮਦਗੀ ਕਰਵਾਈ ਗਈ ਹੈ।  

1. ਮੁਕੱਦਮਾ ਨੰ:212/2019 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਬੁਢਲਾਡਾ|
ਬਰਾਮਦਗੀ: 10 ਗ੍ਰਾਮ ਹੈਰੋਇਨ  
ਦੋਸ਼ੀ:  ਮਨੋਜ ਕੁਮਾਰ ਉਰਫ ਰਾਜੂ ਪੁੱਤਰ ਪ੍ਰੇਮ ਕੁਮਾਰ ਵਾਸੀ ਬੁਢਲਾਡਾ (ਗ੍ਰਿਫਤਾਰ)
ਥਾਣਾ ਸਿਟੀ ਬੁਢਲਾਡਾ ਦੀ ਪੁਲਸ ਪਾਰਟੀ ਵੱਲੋਂ ਦੌਰਾਨੇ ਗਸ਼ਤਾ ਤੇ ਨਾਕਾਬੰਦੀ ਉਕਤ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਣ ਤੇ ਉਕਤ ਮੁਕੱਦਮਾ ਰਜਿਸਟਰ ਕੀਤਾ ਗਿਆ| ਇਹ ਦੋਸ਼ੀ ਕਰੀਮੀਨਲ ਹੈ, ਜਿਸ ਵਿਰੁੱਧ ਮੁਕੱਦਮਾ ਨੰਬਰ 25 ਮਿਤੀ 14^04^2018 ਅ/ਧ 306/34 ਹਿੰ:ਦੰ: ਥਾਣਾ ਸਿਟੀ-2 ਮਾਨਸਾ ਤੋ ਇਲਾਵਾ 2 ਮੁਕੱਦਮੇ ਦੜੇ ਸਟੇ ਦੇ ਦਰਜ਼ ਰਜਿਸਟਰ ਹਨ। ਇਹ ਮੁਕੱਦਮੇ ਅਦਾਲਤ ਵਿੱਚ ਚੱਲਦੇ ਹੋਣ ਕਰਕੇ ਇਹ ਦੋਸ਼ੀ ਜਮਾਨਤ ਤੇ ਬਾਹਰ ਆਇਆ ਹੋਇਆ ਹੈ। ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਇਹ ਹੈਰੋਇਨ ਦਿੱਲੀ ਤੋਂ ਨਾਮਲੂਮ ਵਿਆਕਤੀ ਪਾਸੋਂ 10,000/-ਰੁਪਏ ਦੀ ਮੁੱਲ ਲੈ ਕੇ ਆਇਆ ਸੀ ਅਤੇ ਅੱਗੇ 20,000/-ਰੁਪਏ ਦੀ ਵੇਚ ਕੇ ਮੋਟੀ ਕਮਾਈ ਕਰਨੀ ਸੀ। ਜਿਸਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਸਦੇ ਅਗਲੇ ਤੇ ਪਿਛਲੇ ਲਿੰਕਾਂ ਦਾ ਪਤਾ ਲਗਾ ਕੇ ਮੁਕੱਦਮਾ ਵਿੱਚ ਹੋਰ ਪ੍ਰਗਤੀ ਕੀਤੀ ਜਾਵੇਗੀ।

2. ਮੁਕੱਦਮਾ ਨੰ:123/2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੌੜਕੀਆਂ|
ਬਰਾਮਦਗੀ: 450 ਨਸ਼ੀਲੀਆ ਗੋਲੀਆ  
ਦੋਸ਼ੀ:  ਲਛਮਣ ਸਿੰਘ ਉਰਫ ਲੱਛੂ ਪੁੱਤਰ ਸੁਖਦੇਵ ਸਿੰਘ ਵਾਸੀ ਰਾਏਪੁਰ (ਗ੍ਰਿਫਤਾਰ)
ਪੁਲਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਬਾਹੱਦ ਪਿੰਡ ਰਾਏਪੁਰ ਉਕਤ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 450 ਨਸ਼ੀਲੀਆ ਗੋਲੀਆ (350 ਕਲੋਵੀਡੋਲ+100 ਐਲਪ੍ਰਾਜੋਲਮ) ਦੀ ਬਰਾਮਦਗੀ ਹੋਣ ਤੇ ਉਕਤ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ। ਇਹ ਦੋਸ਼ੀ ਨਸ਼ੇ ਦਾ ਧੰਦਾ ਕਰਦਾ ਹੈ, ਜਿਸ ਵਿਰੁੱਧ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਤਹਿਤ 3 ਮੁਕੱਦਮੇ ਦਰਜ ਰਜਿਸਟਰ ਹਨ, ਜੋ ਅਦਾਲਤ ਵਿੱਚ ਚੱਲਦੇ ਹੋਣ ਕਰਕੇ ਇਹ ਦੋਸ਼ੀ ਜਮਾਨਤ ਤੇ ਬਾਹਰ ਆਇਆ ਹੋਇਆ ਹੈ। ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਇਹ ਨਸ਼ੀਲੀਆ ਗੋਲੀਆ 100/-ਰੁਪਏ ਪ੍ਰਤੀ ਪੱਤੇ (10 ਗੋਲੀਆ) ਦੇ ਹਿਸਾਬ ਨਾਲ ਮੁੱਲ ਲੈ ਕੇ ਆਇਆ ਸੀ ਅਤੇ ਅੱਗੇ 150/-ਰੁਪਏ ਪ੍ਰਤੀ ਪੱਤੇ (10 ਗੋਲੀਆ) ਦੇ ਹਿਸਾਬ ਨਾਲ ਵੇਚਣੀਆ ਸੀ। ਜਿਸਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੱਥੋ, ਕਿਸ ਪਾਸੋ ਲੈ ਕੇ ਆਇਆ ਸੀ ਅਤੇ ਅੱਗੇ ਕਿੱਥੇ ਵੇਚਣੀਆ ਸੀ। ਜਿਸਦੀ ਪੁੱਛਗਿੱਛ ਤੇ ਮੁਕੱਦਮਾ ਵਿੱਚ ਹੋਰ ਪ੍ਰਗਤੀ ਕੀਤੀ ਜਾਵੇਗੀ|  

3. ਮੁਕੱਦਮਾ ਨੰ:437/2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਾਨਸਾ|
ਬਰਾਮਦਗੀ: 230 ਨਸ਼ੀਲੀਆ ਗੋਲੀਆ ਮਾਰਕਾ ਕਲੋਵੀਡੋਲ  
ਦੋਸੀ:  ਨਾਮਾ ਰਾਮ ਪੁੱਤਰ ਸਰਦਾਰਾ ਰਾਮ ਵਾਸੀ ਸੁੱਖਾ ਸਿੰਘ ਵਾਲਾ (ਗ੍ਰਿਫਤਾਰ)
ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਦੋਸ਼ੀ ਨਾਮਾ ਰਾਮ ਨੂੰ ਕਾਬੂ ਕਰਕੇ ਉਸ ਪਾਸੋਂ 230 ਨਸ਼ੀਲੀਆ ਗੋਲੀਆ ਮਾਰਕਾ ਕਲੋਵੀਡੋਲ ਦੀ ਬਰਾਮਦਗੀ ਹੋਣ ਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ| ਗ੍ਰਿਫਤਾਰ ਦੋਸ਼ੀ ਨੂੰ ਅਦਾਲਤ ਵਿੱਚ ਪਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ| ਜਿਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੱਥੋ, ਕਿਸ ਪਾਸੋ ਲੈ ਕੇ ਆਇਆ ਸੀ ਅਤੇ ਅੱਗੇ ਕਿੱਥੇ ਵੇਚਣੀਆ ਸੀ|

4. ਮੁਕੱਦਮਾ ਨੰ:230/2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਝੁਨੀਰ|
ਬਰਾਮਦਗੀ: 220 ਨਸ.ੀਲੀਆ ਗੋਲੀਆ ਮਾਰਕਾ ਕਲੋਵੀਡੋਲ ਸਮੇਤ ਮੋਟਰਸਾਈਕਲ ਸੀਟੀ.100 ਨੰ:ਪੀਬੀ.50ਏ^5460  
ਦੋਸੀ:  ਬਲਵਿੰਦਰ ਸਿੰਘ ਉਰਫ ਗਿੱਦੋ ਪੁੱਤਰ ਸੁਰਜੀਤ ਸਿੰਘ ਵਾਸੀ ਅੱਕਾਂਵਾਲੀ (ਗ੍ਰਿਫਤਾਰ)
ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਦੋਸ਼ੀ ਬਲਵਿੰਦਰ ਸਿੰਘ ਨੂੰ ਸਮੇਤ ਮੋਟਰਸਾਈਕਲ ਕਾਬੂ ਕਰਕੇ ਉਸ ਪਾਸੋਂ 220 ਨਸ਼ੀਲੀਆ ਗੋਲੀਆ ਮਾਰਕਾ ਕਲੋਵੀਡੋਲ ਦੀ ਬਰਾਮਦਗੀ ਹੋਣ ਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ| ਗ੍ਰਿਫਤਾਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ. ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ| ਜਿਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੱਥੋ, ਕਿਸ ਪਾਸੋ ਲੈ ਕੇ ਆਇਆ ਸੀ ਅਤੇ ਅੱਗੇ ਕਿੱਥੇ ਵੇਚਣੀਆ ਸੀ|

5. ਮੁਕੱਦਮਾ ਨੰ:231/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਝੁਨੀਰ|
ਬਰਾਮਦਗੀ: 360 ਬੋਤਲਾਂ ਸ.ਰਾਬ ਠੇਕਾ ਹਰਿਆਣਾ ਸਮੇਤ ਇੰਨੋਵਾ ਕਾਰ ਨੰ:ਪੀਬੀ.30ਆਰ^7043  
ਦੋਸੀ:  ਅੰਗਰੇਜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਦਾਨੇਵਾਲਾ (ਗ੍ਰਿਫਤਾਰ)
ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਵਾ ਨਾਕਾਬੰਦੀ ਉਕਤ ਦੋਸ.ੀ ਨੂੰ ਇੰਨੋਵਾ ਕਾਰ ਸਮੇਤ ਕਾਬੂ ਕਰਕੇ ਉਸ ਪਾਸੋਂ 360 ਬੋਤਲਾਂ ਸ਼ਰਾਬ ਠੇਕਾ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਹੋਣ ਤੇ ਉਕਤ ਮੁਕੱਦਮਾ ਦਰਜ. ਰਜਿਸਟਰ ਕੀਤਾ ਗਿਆ| ਇਹ ਦੋਸ਼ੀ ਨਸ਼ਿਆ ਦਾ ਧੰਦਾ ਕਰਦਾ ਹੈ, ਜਿਸ ਵਿਰੁੱਧ ਆਬਕਾਰੀ ਐਕਟ ਦੇ 5 ਮੁਕੱਦਮੇ ਅਤੇ ਇੱਕ ਮੁਕੱਦਮਾ ਲੜਾਈ-ਝਗੜੇ (ਸੱਟਾਂ) ਦਾ ਦਰਜ਼ ਰਜਿਸਟਰ ਹੈ, ਜੋ ਅਦਾਲਤ ਵਿੱਚ ਚੱਲਦੇ ਹੋਣ ਕਰਕੇ ਇਹ ਦੋਸ਼ੀ ਜਮਾਨਤ ਤੇ ਬਾਹਰ ਆਇਆ ਹੋਇਆ ਸੀ| ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਇਹ ਸ਼ਰਾਬ ਹਰਿਆਣਾ ਪ੍ਰਾਂਤ ਵਿੱਚੋ 500/-ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਮੁੱਲ ਲੈ ਕੇ ਆਇਆ ਸੀ ਅਤੇ ਅੱਗੇ 1200/-ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਵੇਚਣੀ ਸੀ| ਜਿਸਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ|  

6. ਮੁਕੱਦਮਾ ਨੰ:245/2019 ਅ/ਧ 61/1/14 ਆਬਕਾਰੀ ਐਕਟ ਥਾਣਾ ਭੀਖੀ|
ਬਰਾਮਦਗੀ: 12 ਬੋਤਲਾਂ ਸ਼ਰਾਬ ਨਜਾਇਜ  
ਦੋਸੀ:  ਰਘਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਹੀਰੋ ਕਲਾਂ (ਗ੍ਰਿਫਤਾਰ)

7. ਮੁਕੱਦਮਾ ਨੰ:176/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ-2 ਮਾਨਸਾ|
ਬਰਾਮਦਗੀ: 11 ਬੋਤਲਾਂ ਸ਼ਰਾਬ ਠੇਕਾ ਹਰਿਆਣਾ  
ਦੋਸੀ:  ਹਰਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)

ਅਖੀਰ ਵਿੱਚ ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|


Bharat Thapa

Content Editor

Related News