ਫਿਰੋਜ਼ਪੁਰ ਜ਼ਿਲ੍ਹੇ ''ਚ ਕੋਰੋਨਾ ਦੇ 64 ਨਵੇਂ ਮਾਮਲੇ ਪਾਜ਼ੇਟਿਵ

09/16/2020 11:00:43 PM

ਫਿਰੋਜ਼ਪੁਰ, (ਮਲਹੋਤਰਾ, ਕੁਮਾਰ, ਪਰਮਜੀਤ ਕੌਰ, ਭੁੱਲਰ, ਖੁੱਲਰ, ਆਨੰਦ)– ਜ਼ਿਲ੍ਹੇ ਤੋਂ ਭੇਜੇ ਗਏ ਸੈਂਪਲਾਂ ਦੀਆਂ ਬੁੱਧਵਾਰ ਨੂੰ ਪ੍ਰਾਪਤ ਹੋਈਆਂ ਰਿਪੋਰਟ ’ਚ 64 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ 193 ਪੁਰਾਣੇ ਰੋਗੀ ਠੀਕ ਹੋਏ ਹਨ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਪਾਜ਼ੇਟਿਵ ਪਾਏ ਗਏ ਲੋਕਾਂ ’ਚ ਇਕ ਸਰਕਾਰੀ ਡਾਕਟਰ, ਜੇਲ ਅਧਿਕਾਰੀ, ਬੀ. ਐੱਸ. ਐੱਫ. ਦੇ ਜਵਾਨ ਅਤੇ ਰੇਲਵੇ ਕਰਮਚਾਰੀ ਸ਼ਾਮਿਲ ਹਨ। ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਣ ਜ਼ਿਲੇ ’ਚ ਅੱਜ ਦੋ ਹੋਰ ਮੌਤਾਂ ਹੋਈਆਂ, ਜਿਸ ਨਾਲ ਮੌਤਾਂ ਦੀ ਗਿਣਤੀ 83 ਤੱਕ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਆਈਸੋਲੇਸ਼ਨ ’ਚ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦੋ ਵਿਅਕਤੀਆਂ ਦੀ ਹੋਈ ਮੌਤ

ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਬੁੱਧਵਾਰ ਫਿਰੋਜ਼ਪੁਰ ਸ਼ਹਿਰ ਦੇ 31 ਸਾਲ ਦੇ ਨੌਜਵਾਨ ਅਤੇ ਪਿੰਡ ਫਤਿਹਗਡ਼੍ਹ ਸਭਰਾਂ ਦੇ 55 ਸਾਲ ਦੇ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ। ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਕੋਰੋਨਾ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਪ੍ਰਸ਼ਾਸਨ ਵਲੋਂ ਬਣਾਈ ਗਈ ਟੀਮ ਵਲੋਂ ਕਰਵਾ ਦਿੱਤੇ ਗਏ ਹਨ। ਟੀਮ ਇੰਚਾਰਜ ਸੰਤੋਖ ਸਿੰਘ ਤੱਖੀ, ਰਕੇਸ਼ ਅਗਰਵਾਲ ਅਤੇ ਟੀਮ ਮੈਂਬਰਾਂ ਸਵਰਣ ਸਿੰਘ, ਰਮਨਦੀਪ ਸਿੰਘ ਸੰਨੀ, ਅਜੈ ਕੁਮਾਰ ਵੱਲੋਂ ਪੀ. ਪੀ. ਈ. ਕਿੱਟਾਂ ਪਾ ਕੇ ਪੂਰੀ ਸਾਵਧਾਨੀ ਦੇ ਨਾਲ ਅੰਤਿਮ ਸੰਸਕਾਰ ਕਰਵਾਏ ਗਏ।

ਜ਼ਿਲ੍ਹੇ ’ਚ ਐਕਟਿਵ ਕੇਸ 604

ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ ਕੁੱਲ 3013 ਕੋਰੋਨਾ ਪਾਜ਼ੇਟਿਵ ਕੇਸ ਆ ਚੁੱਕੇ ਹਨ। ਇਨ੍ਹਾਂ ’ਚੋਂ 2326 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ, ਜਦਕਿ ਅੱਜ ਹੋਈਆਂ ਦੋ ਮੌਤਾਂ ਸਮੇਤ ਜ਼ਿਲੇ ਦੇ 83 ਲੋਕਾਂ ਦੀ ਇਸ ਰੋਗ ਕਾਰਨ ਜਾਨ ਚਲੀ ਗਈ ਹੈ। ਐਕਟਿਵ ਰੋਗੀਆਂ ਦੀ ਸੰਖਿਆ 604 ਹੈ।


Bharat Thapa

Content Editor

Related News