ਨਕਾਬਪੋਸ਼ ਲੁਟੇਰਿਆਂ ਦੇ ਹੌਂਸਲੇ ਹੋਏ ਬੁਲੰਦ, ਗੰਨ ਦਿਖਾ ਕੇ ਮਨੀ ਐਕਸਚੇਂਜਰ ਤੋਂ ਲੁੱਟੇ 60 ਹਜ਼ਾਰ

04/14/2022 10:19:55 AM

ਲੁਧਿਆਣਾ (ਜ.ਬ.) : ਸ਼ਹਿਰ ਵਿਚ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਦੀਪ ਨਗਰ ’ਚ ਗੰਨ ਪੁਆਇੰਟ ’ਤੇ ਔਰਤ ਨੂੰ ਅਗਵਾ ਕਰ ਕੇ ਲਿਜਾਣ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਡਾਬਾ ਦੇ ਇਲਾਕੇ ਵਿਚ ਇਕ ਮਨੀ ਐਕਸਚੇਂਜਰ ਸ਼ਾਪ ਨੂੰ ਨਿਸ਼ਾਨਾ ਬਣਾਇਆ। ਗੰਨ ਪੁਆਇੰਟ ’ਤੇ ਨਕਾਬਪੋਸ਼ ਦੋਵੇਂ ਨੌਜਵਾਨਾਂ ਨੇ 60 ਹਜ਼ਾਰ ਰੁਪਏ ਲੁੱਟ ਲਏ। ਜਾਣ ਤੋਂ ਪਹਿਲਾਂ ਲੁਟੇਰਿਆਂ ਨੇ ਦੁਕਾਨ ਮਾਲਕ ਦੇ ਮੋਬਾਇਲ ’ਚੋਂ ਸਿਮ ਕੱਢ ਕੇ ਉਸ ਨੂੰ ਤੋੜ ਕੇ ਸੁੱਟ ਦਿੱਤਾ ਤਾਂ ਕਿ ਉਹ ਪੁਲਸ ਨੂੰ ਕਾਲ ਨਾ ਕਰ ਸਕੇ। ਇਸ ਤੋਂ ਬਾਅਦ ਕੈਸ਼ ਲੈ ਕੇ ਆਸਾਨੀ ਨਾਲ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਦੁਕਾਨ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਮੁਲਜ਼ਮਾਂ ਦੇ ਜਾਣ ਤੋਂ ਬਾਅਦ ਦੁਕਾਨ ਮਾਲਕ ਨੇ ਸੂਚਨਾ ਪੁਲਸ ਕੰਟਰੋਲ ਰੂਮ ’ਤੇ ਦਿੱਤੀ, ਜਿਸ ਤੋਂ ਬਾਅਦ ਥਾਣਾ ਡਾਬਾ ਦੀ ਪੁਲਸ ਮੌਕੇ ਪੁੱਜੀ। ਮਾਮਲੇ ’ਚ ਪੁਲਸ ਨੇ ਦੁਕਾਨ ਮਾਲਕ ਤਰੁਣ ਕੁਮਾਰ ਦੀ ਸ਼ਿਕਾਇਤ ’ਤੇ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

PunjabKesari

ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਵਾਰਦਾਤ ਮੰਗਲਵਾਰ ਦੇਰ ਰਾਤ ਦੀ ਹੈ। ਤਰੁਣ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਮੈੜ ਦੀ ਚੱਕੀ ਕੋਲ ਯੋਗੇਸ਼ ਇੰਟਰਪ੍ਰਾਈਜਿਜ਼ ਨਾਂ ਦੀ ਮਨੀ ਐਕਸਚੇਂਜਰ ਦੀ ਦੁਕਾਨ ਹੈ। ਉਹ ਰਾਤ ਨੂੰ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸ ਲਈ ਗੱਲੇ ਵਿਚ ਪਏ ਸਾਰੇ ਦਿਨ ਦੀ ਸੇਲ ਦੇ ਪੈਸੇ ਗਿਣ ਰਿਹਾ ਸੀ। ਇਸ ਦੌਰਾਨ ਨਕਾਬਪੋਸ਼ ਪਗੜੀਧਾਰੀ 2 ਨੌਜਵਾਨ ਉਸ ਦੀ ਦੁਕਾਨ ਦੇ ਅੰਦਰ ਦਾਖਲ ਹੁੰਦੇ ਹਨ। ਇਕ ਨੌਜਵਾਨ ਨੇ ਅੰਦਰ ਆ ਕੇ ਉਸ ਨੂੰ ਗੰਨ ਪੁਆਇੰਟ ’ਤੇ ਲੈ ਲਿਆ, ਜਦੋਂਕਿ ਦੂਜੇ ਨੇ ਅੰਦਰ ਆਉਂਦੇ ਹੀ ਦੁਕਾਨ ਦਾ ਗੇਟ ਅੰਦਰ ਤੋਂ ਬੰਦ ਕਰ ਲਿਆ। ਨੌਜਵਾਨਾਂ ਨੇ ਗੱਲੇ ’ਚੋਂ ਕੈਸ਼ ਕੱਢ ਲਿਆ।

ਇਹ ਵੀ ਪੜ੍ਹੋ : ਲੋਕਾਂ ਨੇ ਮੇਰੀ ਪੰਜੀ ਨਹੀਂ ਲੱਗਣ ਦਿੱਤੀ ਪਰ ਸੁਖਬੀਰ ਬਾਦਲ ਦੀ ਮੈਂ ਪਿੱਠ ਲਵਾ ਦਿੱਤੀ : ਗੋਲਡੀ ਕੰਬੋਜ

ਤਰੁਣ ਮੁਤਾਬਕ ਉਸ ਨੇ ਵੀ ਕੋਈ ਵਿਰੋਧ ਨਹੀਂ ਕੀਤਾ ਅਤੇ ਕਿਹਾ ਕਿ ਉਹ ਗੋਲੀ ਨਾ ਚਲਾਉਣ। ਇਸ ਦੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਮੋਬਾਇਲ ’ਚੋਂ ਸਿਮ ਕੱਢ ਲਿਆ। ਉਸ ਨੂੰ ਤੋੜ ਕੇ ਸੁੱਟ ਦਿੱਤਾ। ਵਾਰਦਾਤ ਸਮੇਂ ਆਸ-ਪਾਸ ਦੀਆਂ ਦੁਕਾਨਾਂ ਵਾਲੇ ਵੀ ਸਨ ਪਰ ਉਸ ਦੀ ਇੰਨੀ ਹਿੰਮਤ ਨਹੀਂ ਹੋਈ ਕਿ ਉਹ ਕਿਸੇ ਨੂੰ ਕੁਝ ਦੱਸ ਸਕੇ। ਇਸ ਤੋਂ ਬਾਅਦ ਨੌਜਵਾਨ ਕੈਸ਼ ਲੈ ਕੇ ਬਾਈਕ ’ਤੇ ਫਰਾਰ ਹੋ ਗਏ। ਉਧਰ, ਐੱਸ. ਐੱਚ. ਓ. ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਵਾਰਦਾਤ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ। ਫੁਟੇਜ ਕਬਜ਼ੇ ਵਿਚ ਲੈ ਲਈ ਹੈ। ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News