52 ਬੋਰੀਆਂ ਭੁੱਕੀ ਸਮੇਤ 6 ਸਮੱਗਲਰ ਕਾਬੂ

07/14/2020 3:01:18 AM

ਪਾਤਡ਼ਾਂ, (ਅਡਵਾਨੀ)- ਥਾਣਾ ਸਦਰ ਪੁਲਸ ਨੇ ਪੁੱਡਾ ਕਾਲੋਨੀ ਪਾਤਡ਼ਾਂ ’ਚ 6 ਸਮੱਗਲਰਾਂ ਨੂੰ 52 ਬੋਰੀਆਂ ਭੁੱਕੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਗੁਰਦੇਵ ਸਿੰਘ ਨੇ ਦੱਸਿਆ ਕਿ ਪੁਰਾਣੇ ਬੱਸ ਸਟੈਂਡ ’ਤੇ ਏ. ਐੱਸ. ਆਈ. ਬਲਵਿੰਦਰ ਸਿੰਘ ਪੁਲਸ ਟੀਮ ਨੂੰ ਨਾਲ ਲੈ ਕੇ ਮਾਡ਼ੇ ਅਨਸਰਾਂ ਦੀ ਭਾਲ ਕਰ ਰਹੇ ਸਨ।

ਮੁਖਬਰ ਨੇ ਸੂਚਨਾ ਦਿੱਤੀ ਕਿ ਜੱਗਾ ਸਿੰਘ ਪੁੱਤਰ ਕਰਤਾਰ ਸਿੰਘ, ਭਗਵਾਨ ਸਿੰਘ ਪੁੱਤਰ ਬੁੱਧ ਸਿੰਘ, ਬੁੱਧ ਸਿੰਘ ਪੁੱਤਰ ਭਜਨਾ ਸਿੰਘ ਵਾਸੀ ਮੁਨਸ਼ੀਵਾਲਾ ਥਾਣਾ ਦਿਡ਼ਬਾ, ਲੱਖਾ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਪਿੰਡ ਝੋਲੀਆ ਥਾਣਾ ਭਵਾਨੀਗਡ਼੍ਹ ਅਤੇ 2 ਜਣੇ ਹੋਰ ਭੁੱਕੀ ਵੇਚਣ ਦਾ ਕੰਮ ਕਰ ਰਹੇ ਹਨ। ਛਾਪਾ ਮਾਰਨ ’ਤੇ ਉਨ੍ਹਾਂ ਕੋਲੋਂ 52 ਬੋਰੀਆਂ ਭੁੱਕੀ ਜਿਸ ਦਾ ਤੋਲ ਇਕ ਕੁਇੰਟਲ 40 ਕਿਲੋ ਬਣਦਾ ਹੈ, ਬਰਾਮਦ ਕੀਤਾ।

Bharat Thapa

This news is Content Editor Bharat Thapa