ਜੇਲ ’ਚੋਂ 6 ਮੋਬਾਇਲ ਤੇ ਅਫੀਮ ਬਰਾਮਦ

01/24/2019 1:34:44 AM

ਫਿਰੋਜ਼ਪੁਰ, (ਕੁਮਾਰ, ਮਲਹੋਤਰਾ)– ਇਥੋਂ ਦੀ ਕੇਂਦਰੀ ਜੇਲ ਵਿਚ ਅੱਜ ਆਈ. ਜੀ. ਫਿਰੋਜ਼ਪੁਰ ਰੇਂਜ ਮੁਖਵਿੰਦਰ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਸ ਵੱਲੋਂ ਵਿਸ਼ੇਸ਼ ਤਲਾਸ਼ੀ   ਮੁਹਿੰਮ  ਚਲਾਈ ਗਈ, ਜਿਸ ਵਿਚ ਜੇਲ ਵਿਭਾਗ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਵਰਣਨਯੋਗ ਹੈ ਕਿ ਫਿਰੋਜ਼ਪੁਰ ਦੀ ਜੇਲ ਵਿਚ ਨਾਮੀ  ਸਮੱਗਲਰ ਅਤੇ ਗੈਂਗਸਟਰ ਬੰਦ ਹਨ, ਜਿਨ੍ਹਾਂ ਦੇ ਨੈੱਟਵਰਕ ਨੂੰ ਫੇਲ ਕਰਨ ਲਈ ਪੁਲਸ ਤੇ ਜੇਲ ਸਟਾਫ ਵੱਲੋਂ ਸ਼ਿਕੰਜਾ ਕੱਸਿਆ ਗਿਆ ਹੈ ਕਿਉਂਕਿ ਪੁਲਸ ਨੂੰ ਇਸ ਗੱਲ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਗੈਂਗਸਟਰ ਤੇ  ਸਮੱਗਲਰ ਪੰਜਾਬ ਦੀਆਂ ਜੇਲਾਂ ’ਚ ਬੈਠੇ ਆਪਣਾ ਨੈੱਟਵਰਕ ਚਲਾਉਂਦੇ ਹਨ ਅਤੇ ਕਈ ਨਾਮੀ  ਸਮੱਗਲਰਾਂ ਦੇ ਪਾਕਿ ਸਮੱਗਲਰਾਂ ਦੇ ਨਾਲ ਸਬੰਧ ਹਨ ਤੇ ਜੇਲ ’ਚ ਬੈਠੇ  ਉਹ ਪਾਕਿ ਸਮੱਗਲਰਾਂ ਤੋਂ ਨਸ਼ੇ ਵਾਲੇ ਪਦਾਰਥ ਮੰਗਵਾਉਂਦੇ ਹਨ। 
 ਸੰਪਰਕ ਕਰਨ ’ਤੇ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਫਿਰੋਜ਼ਪੁਰ ਰੇਂਜ ਵਿਚ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ  ਪੁਲਸ ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕਰ ਕੇ ਜੇਲ ਅਧਿਕਾਰੀਆਂ ਦੇ ਸਹਿਯੋਗ ਨਾਲ ਫਿਰੋਜ਼ਪੁਰ ਦੀ ਕੇਂਦਰੀ ਜੇਲ ’ਚ ਤਲਾਸ਼ੀ ਮੁਹਿੰਮ ਦੌਰਾਨ 3 ਮੋਬਾਇਲ ਅਤੇ 8 ਗ੍ਰਾਮ ਅਫੀਮ ਬਰਾਮਦ  ਕੀਤੀ ਤੇ ਇਸ ਬਰਾਮਦਗੀ  ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ®ਆਈ. ਜੀ. ਨੇ ਇਹ ਵੀ ਦੱਸਿਆ ਕਿ ਫਰੀਦਰਕੋਟ ਜੇਲ ’ਚੋਂ ਵੀ ਸਪੈਸ਼ਲ ਤਲਾਸ਼ੀ   ਮੁਹਿੰਮ  ਦੌਰਾਨ ਜੇਲ ’ਚ ਬੰਦ ਗੈਂਗਸਟਰ ਮਨਮੋਹਨ ਸਿੰਘ, ਗਈਆ ਖਾਨ, ਸਾਜਨ ਕਲਿਆਣ ਤੇ ਮਨਪ੍ਰੀਤ ਸਿੰਘ ਤੋਂ 4 ਮੋਬਾਇਲ  ਬਰਾਮਦ ਹੋਏ ਹਨ। ਆਈ. ਜੀ. ਛੀਨਾ ਨੇ ਦੱਸਿਆ ਕਿ ਫਿਰੋਜ਼ਪੁਰ ਰੇਂਜ ਦੀਆਂ ਜੇਲਾਂ ਵਿਚ ਬੰਦ ਸਮਾਜ ਵਿਰੋਧੀ ਅਨਸਰਾਂ  ਖਿਲਾਫ ਪੁਲਸ ਹੋਰ ਸ਼ਿਕੰਜਾ ਕੱਸੇਗੀ ਅਤੇ ਉਨ੍ਹਾਂ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। 
ਇਸੇ  ਤਰ੍ਹਾਂ ੲਿਥੋਂ ਦੀ ਕੇਂਦਰੀ ਜੇਲ ਵਿਚ ਬੀਤੇ ਦਿਨ ਕੀਤੀ ਗਈ ਰੁਟੀਨ ਚੈਕਿੰਗ ਦੌਰਾਨ 2 ਹਵਾਲਾਤੀਆਂ ਤੋਂ 2 ਮੋਬਾਇਲ ਅਤੇ ਇਕ ਲਾਵਾਰਿਸ ਮੋਬਾਇਲ  ਬਰਾਮਦ ਹੋਣ ਸਬੰਧੀ ਜੇਲ ਦੇ ਸੁਪਰਡੈਂਟ ਵੱਲੋਂ ਦਿੱਤੀ ਸ਼ਿਕਾਇਤ ਦੇ ਅਾਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ 2 ਹਵਾਲਾਤੀਆਂ ਅਤੇ ਇਕ ਅਣਪਛਾਤੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਏ. ਐੱਸ. ਸ਼ਰਮਾ ਸਿੰਘ~I ~Iਨੇ ਦੱਸਿਆ ਕਿ ਜੇਲ ਸੁਪਰਡੈਂਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਬੀਤੇ ਦਿਨ ਸਹਾਇਕ ਸੁਪਰਡੈਂਟ ਰਜਿੰਦਰ ਕੁਮਾਰ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਹਵਾਲਤੀਆਂ ਜਸਵੰਤ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਕਬਜ਼ੇ ’ਚੋਂ 2 ਮੋਬਾਇਲ  ਸਮੇਤ ਸਿਮਾਂ ਤੇ ਬੈਟਰੀਆਂ ਬਰਾਮਦ ਹੋਏ ਤੇ ਜੇਲ ਦੀ ਬੈਰਕ ਨੰ. 4 ਦੀ ਤਲਾਸ਼ੀ ਦੌਰਾਨ ਇਕ ਲਾਵਾਰਿਸ ਮੋਬਾਇਲ  ਸਮੇਤ ਸਿਮ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।