ਸਹਾਇਕ ਸੁਪਰਡੈਂਟ ਜੇਲ੍ਹ ਦੀ ਨਿਸ਼ਾਨਦੇਹੀ ’ਤੇ 6 ਲੱਖ ਦੀ ਹੋਰ ਡਰੱਗ ਮਨੀ ਬਰਾਮਦ

08/08/2022 11:06:42 AM

ਫਰੀਦਕੋਟ(ਰਾਜਨ) : ਜੇਲ੍ਹ ਅੰਦਰ ਨਸ਼ਾ ਅਤੇ ਮੋਬਾਇਲ ਤਸਕਰੀ ਕਰਨ ਵਾਲੇ ਸਹਾਇਕ ਸੁਪਰਡੈਂਟ ਜੇਲ੍ਹ ਬਿੰਨੀ ਟਾਂਕ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ 6 ਲੱਖ ਦੀ ਡਰੱਗ ਮਨੀ ਹੋਰ ਬਰਾਮਦ ਕਰ ਲਈ ਗਈ ਹੈ। ਇਸ ਦੀ ਜਾਣਕਾਰੀ ਡੀ.ਐੱਸ.ਪੀ. ਜਸਮੀਤ ਸਿੰਘ ਨੇ ਦਿੱਤੀ। ਇਸ ਮੌਕੇ ਇੰਸਪੈਕਟਰ ਹਰਬੰਸ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਬਿੰਨੀ ਟਾਂਕ ਤੋਂ ਕੀਤੀ ਗਈ ਪੁੱਛਗਿੱਛ ਮੌਕੇ ਉਸਨੇ ਮੰਨਿਆ ਕਿ ਨਸ਼ਾ ਅਤੇ ਮੋਬਾਈਲ ਜੇਲ ਲਿਜਾਣ ਵਾਸਤੇ ਪ੍ਰਾਪਤ ਕੀਤੀ ਰਕਮ ਉਸਦੀ ਗੱਡੀ ਨੰਬਰ ਪੀ ਬੀ 53ਬੀ-8586 ਜੋ ਪਾਰਕਿੰਗ ਵਿੱਚ ਖੜ੍ਹੀ ਹੈ, ਵਿੱਚ ਪਏ ਹਨ ਜਿਸ ’ਤੇ 69550 ਰੁਪਏ, ਮੋਬਾਇਲ, ਹੈੱਡਫੋਨ, ਡਾਟਾ ਕੇਬਲ ਅਤੇ ਬੈਟਰੀ ਕਾਰ ਵਿੱਚੋਂ ਪਹਿਲਾਂ ਹੀ ਬਰਾਮਦ ਕੀਤੀ ਗਈ ਸੀ। ਇਸ ਉਪਰੰਤ ਬਿੰਨੀ ਟਾਂਕ ਦੀ ਨਿਸ਼ਾਨਦੇਹੀ ’ਤੇ ਗਿੱਦੜਬਾਹਾ ਵਿਖੇ ਸਥਿਤ ਇਸਦੇ ਘਰੋਂ 6 ਲੱਖ ਦੀ ਡਰੱਗ ਮਨੀ ਹੋਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਿੰਨੀ ਟਾਂਕ ਕੋਲੋਂ ਹੋਰ ਵੀ ਪੁੱਛ ਪੜਤਾਲ ਜਾਰੀ ਹੈ।

ਇਹ ਵੀ ਪੜ੍ਹੋ- ਫਰੀਦਕੋਟ ਜੇਲ੍ਹ ਦਾ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ, ਇੰਝ ਕੈਦੀਆਂ ਤੱਕ ਪਹੁੰਚਾਉਂਦਾ ਸੀ ਹੈਰੋਇਨ ਤੇ ਮੋਬਾਇਲ

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto