ਲੁਧਿਆਣਾ 'ਚ ਦਿਨ ਚੜ੍ਹਦਿਆਂ ਹੀ 'ਕੋਰੋਨਾ ਧਮਾਕਾ', ਇਕੱਠੇ 6 ਮਰੀਜ਼ਾਂ ਦੀ ਪੁਸ਼ਟੀ

06/04/2020 9:54:51 AM

ਲੁਧਿਆਣਾ (ਸਹਿਗਲ) : ਲੁਧਿਆਣਾ 'ਚ ਵੀਰਵਾਰ ਦਾ ਦਿਨ ਚੜ੍ਹਦਿਆਂ ਹੀ ਉਸ ਸਮੇਂ ਕੋਰੋਨਾ ਦਾ ਧਮਾਕਾ ਹੋਇਆ, ਜਦੋਂ ਇਕੱਠੇ 6 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ। ਇਨ੍ਹਾਂ ਨਵੇਂ ਕੇਸਾਂ 'ਚ 2 ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ 'ਚੋਂ ਇਕ 2 ਸਾਲਾਂ ਦੀ ਬੱਚੀ ਨਿਜੀ ਹਸਪਤਾਲ 'ਚ ਦਾਖਲ ਹੈ ਅਤੇ ਉਸ ਦੇ ਮਾਤਾ-ਪਿਤਾ ਦੋਵੇਂ ਡਾਕਟਰ ਹਨ। ਦੋਵੇਂ ਹੀ 31 ਮਈ ਨੂੰ ਪਾਜ਼ੇਟਿਵ ਆ ਚੁੱਕੇ ਹਨ ਅਤੇ ਖੰਨਾ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ 4 ਮਰੀਜ਼ ਭਾਊਪੁਰ ਦੇ ਹਨ, ਜੋ ਕਿ 1 ਜੂਨ ਨੂੰ ਮਾਨੇਸਰ ਤੋਂ ਪਰਤੇ 20 ਸਾਲਾ ਨੌਜਵਾਨ ਦੇ ਸੰਪਰਕ 'ਚ ਆਏ ਸਨ। ਇਨ੍ਹਾਂ 'ਚ ਇਕ 5 ਸਾਲ ਦਾ ਬੱਚਾ, ਦੂਜਾ 14 ਸਾਲਾਂ ਦਾ, 24 ਸਾਲਾਂ ਦਾ ਨੌਜਵਾਨ, 57 ਸਾਲਾਂ ਦੀ ਬੀਬੀ ਅਤੇ 29 ਸਾਲਾ ਨੌਜਵਾਨ ਸ਼ਾਮਲ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵਧਿਆ ਕੋਰੋਨਾ ਦਾ ਕਹਿਰ, ਕੁੱਲ ਮਰੀਜ਼ਾਂ ਦੀ ਗਿਣਤੀ 300 ਤੋਂ ਪਾਰ

PunjabKesari
ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਤਾਲਾਬੰਦੀ 5.0 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਸਖਤੀ ਵਧਾ ਦਿੱਤੀ ਗਈ ਹੈ। ਅਜਿਹੇ ਲੋਕਾਂ ਤੋਂ 1 ਦਿਨ 'ਚ 15 ਲੱਖ, 18 ਹਜ਼ਾਰ ਰੁਪਏ ਦੇ ਚਲਾਨ ਦੀ ਰਾਸ਼ੀ ਵਸੂਲੀ ਗਈ ਹੈ। ਇਹ ਰਾਸ਼ 2 ਜੂਨ ਨੂੰ ਕੀਤੇ ਚਲਾਨ ਮੌਕੇ ਇਕੱਠੀ ਕੀਤੀ ਗਈ ਹੈ। ਹੁਣ ਤੱਕ 50 ਲੱਖ ਤੋਂ ਜ਼ਿਆਦਾ ਦੀ ਰਾਸ਼ੀ ਜ਼ੁਰਮਾਨੇ ਦੇ ਰੂਪ 'ਚ ਵਸੂਲੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਘੱਲੂਘਾਰਾ ਹਫਤੇ' ਸਬੰਧੀ ਸੁਰੱਖਿਆ ਸਖਤ, ਸਰਹੱਦ 'ਤੇ ਪੁਲਸ ਦੀ ਤਿੱਖੀ ਨਜ਼ਰ
 


Babita

Content Editor

Related News