ਦੋਵਾਂ ਗਰੁੱਪਾਂ ਦੇ 6 ਦੋਸ਼ੀ ਗ੍ਰਿਫਤਾਰ, 2 ਲਾਇਸੈਂਸੀ ਰਿਵਾਲਵਰ ਬਰਾਮਦ

01/13/2019 5:45:42 AM

 ਲੁਧਿਆਣਾ, (ਰਿਸ਼ੀ)- ਪੁਰਾਣੀ ਰੰਜਿਸ਼ ਕਾਰਨ ਅਬਦੁੱਲਾਪੁਰ ਬਸਤੀ ’ਚ ਜੋਨੀ ਤੇ ਰਿਕੀ ਗਰੁੱਪ ਵਿਚਕਾਰ ਹੋਏ ਟਕਰਾਅ ਦੇ ਮਾਮਲੇ ’ਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਦੋਵਾਂ ਗਰੁੱਪਾਂ ਦੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਨ੍ਹਾਂ ਪਾਸੋਂ 2 ਰਿਵਾਲਵਰ ਬਰਾਮਦ ਕੀਤੇ ਹਨ। ਪੁਲਸ ਅਨੁਸਾਰ ਦੋਵਾਂ ਰਿਵਾਲਵਰਾਂ ਨੂੰ ਕੈਂਸਲ ਕਰਨ ਦੀ ਉੱਚ ਅਧਿਕਾਰੀਆਂ ਨੂੰ ਸਿਫਾਰਿਸ਼ ਕੀਤੀ ਜਾਵੇਗੀ। 
 ਜਾਣਕਾਰੀ ਦਿੰਦੇ ਹੋਏ ਇੰਸ. ਵਿਨੋਦ ਕੁਮਾਰ ਨੇ ਦੱਸਿਆ ਕਿ ਫਡ਼ੇ ਗਏ ਦੋਸ਼ੀਆਂ ਦੀ ਪਛਾਣ ਸ਼ੇਰ ਸਿੰਘ, ਮਨਦੀਪ ਸਿੰਘ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ, ਵਰਿੰਦਰ ਸਿੰਘ ਤੇ ਦਵਿੰਦਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਸਾਰਿਆਂ ਨੂੰ ਸੂਚਨਾ ਦੇ ਅਾਧਾਰ ’ਤੇ ਅਬਦੁੱਲਾਪੁਰ ਬਸਤੀ ਇਲਾਕੇ ’ਚੋਂ ਗ੍ਰਿਫਤਾਰ ਕੀਤਾ ਹੈ। ਪੁਲਸ ਅਨੁਸਾਰ ਫਰਾਰ ਹੋਰ ਦੋਸ਼ੀਆਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। 
 ਵਰਣਨਯੋਗ ਹੈ ਕਿ ਦੋਵੇਂ ਗਰੁੱਪਾਂ  ਵਿਚਕਾਰ ਹੋਈ ਲਡ਼ਾਈ ’ਚ ਜੰਮ ਇੱਟਾਂ ਪੱਥਰ ਤੇ ਬੋਤਲਾਂ ਚੱਲੀਆਂ ਸੀ। 
ਝਗਡ਼ੇ ਦੌਰਾਨ ਹੋਈ ਫਾਇਰਿੰਗ ’ਚ 1 ਗਰੁੱਪ ਦੇ 2 ਨੌਜਵਾਨ ਵੀ ਜ਼ਖ਼ਮੀ ਹੋਏ ਸਨ ਜਿਨ੍ਹਾਂ ਨੂੰ ਇਲਾਜ ਲਈ ਡੀ.ਐੱਮ.ਸੀ. ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਪੁਲਸ ਨੇ ਇਸ ਮਾਮਲੇ ’ਚ ਦੋਵੇਂ ਧਿਰਾਂ  ਖਿਲਾਫ ਇਰਾਦਾ ਕਤਲ, ਆਰਮਜ਼ ਐਕਟ ਸਮੇਤ ਹੋਰ ਵੱਖ-ਵੱਖ ਧਾਰਾਵਾਂ ’ਚ ਕੇਸ ਦਰਜ ਕੀਤਾ ਸੀ।