57 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

01/28/2020 5:52:49 PM

ਰਾਜਪੁਰਾ (ਮਸਤਾਨਾ,ਬਖਸ਼ੀ): ਸਦਰ ਪੁਲਸ ਅਤੇ ਐਕਸਾਈਜ਼ ਵਿਭਾਗ ਨੇ ਨਾਕਾਬੰਦੀ ਦੌਰਾਨ 2 ਗੱਡੀਆਂ ਅਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਸਦਰ ਪ੍ਰਿਥਵੀ ਸਿੰਘ ਚਹਿਲ ਨੇ ਦੱਸਿਆ ਕਿ ਰਾਜਪੁਰਾ-ਸਰਹਿੰਦ ਰੋਡ 'ਤੇ ਸਥਿਤ ਜਸ਼ਨ ਹੋਟਲ ਨੇੜੇ ਬਸੰਤਪੁਰਾ ਚੌਕੀ ਇੰਚਾਰਜ ਗੁਰਪਿੰਦਰ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਦਰਸ਼ਨ ਸਿੰਘ ਅਤੇ ਐਕਸਾਈਜ਼ ਵਿਭਾਗ ਇੰਸਪੈਕਟਰ ਸੁਰਜੀਤ ਸਿੰਘ ਢਿੱਲੋਂ ਨੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੇਖ ਕੇ ਡਰਾਈਵਰ ਗੱਡੀ ਪਿੱਛੇ ਰੋਕ ਕੇ ਭੱਜ ਗਿਆ। ਜਦੋਂ ਪੁਲਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ 'ਚੋਂ 30 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸੇ ਤਰ੍ਹਾਂ ਏ. ਐੱਸ. ਆਈ. ਮਹਿੰਦਰ ਸਿੰਘ, ਸਰਬਜੀਤ ਸਿੰਘ ਅਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸੁਰਜੀਤ ਢਿੱਲੋਂ ਨੇ ਸਮੇਤ ਪੁਲਸ ਪਾਰਟੀ ਪਿੰਡ ਆਲਮਪੁਰ ਨੇੜੇ ਨਾਕੇਬੰਦੀ ਦੌਰਾਨ ਕਰੂਜ਼ ਗੱਡੀ ਦੀ ਤਲਾਸ਼ੀ ਲਈ ਤਾਂ ਉਸ 'ਚੋਂ 27 ਪੇਟੀਆਂ ਰੰਮ ਬਰਾਮਦ ਕੀਤੀ। ਗੱਡੀ ਵਿਚ ਸਵਾਰ ਮੁਲਜ਼ਮ ਦੀ ਪਛਾਣ ਬਲਕਾਰ ਸਿੰਘ ਪਿੰਡ ਬਾਸੀ ਅਰਕ ਅਤੇ ਸੁਰੇਸ਼ ਕੁਮਾਰ ਪਿੰਡ ਬਾਸੀ ਅਰਕ ਜ਼ਿਲਾ ਸੰਗਰੂਰ ਵਜੋ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna