5 ਸਾਲਾ ਸ਼ਾਹਬਾਜ਼ ਦੀ ਬਰਾਮਦਗੀ ਲਈ ਪਟਿਆਲਾ ਪੁਲਸ ਨੇ ਕੀਤੀ ਕੁਰੂਕਸ਼ੇਤਰ ''ਚ ਰੇਡ

11/13/2019 2:08:56 PM

ਪਟਿਆਲਾ (ਬਲਜਿੰਦਰ)—ਬੀਤੀ 7 ਨਵੰਬਰ ਨੂੰ ਬਚਪਨ ਪਲੇਅ ਵੇਅ ਸਕੂਲ 'ਚੋਂ ਲਾਪਤਾ ਹੋਏ 5 ਸਾਲ ਦੇ ਬੱਚੇ ਸ਼ਾਹਬਾਜ਼ ਸਿੰਘ ਦੀ ਬਰਾਮਦਗੀ ਲਈ ਪਟਿਆਲਾ ਦੇ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਵਿਚ ਰੇਡ ਕੀਤੀ। ਉਥੇ ਵੀ ਕੁਝ ਪਤਾ ਨਹੀਂ ਲੱਗਾ। ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਇੰਸਪੈਕਟਰ ਹੈਰੀ ਬੋਪਾਰਾਏ ਨੇ ਦੱਸਿਆ ਕਿ 5 ਸਾਲਾ ਸ਼ਾਹਬਾਜ਼ ਸਿੰਘ ਨੂੰ ਬਚਪਨ ਪਲੇਅ ਵੇਅ ਸਕੂਲ ਵਿਚੋਂ ਉਸ ਦੀ ਮਾਂ ਸਿਮਰਨਪ੍ਰੀਤ ਕੌਰ ਲੈ ਗਈ।

ਉਨ੍ਹਾਂ ਦੱਸਿਆ ਕਿ ਸੁਬੇਗ ਸਿੰਘ ਅਤੇ ਸਿਮਰਨਪ੍ਰੀਤ ਕੌਰ ਦਾ ਆਪਸ ਵਿਚ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਬੱਚਾ ਆਪਣੇ ਪਿਤਾ ਦੇ ਕੋਲ ਰਹਿ ਰਿਹਾ ਸੀ। ਬੀਤੀ 7 ਨਵੰਬਰ ਨੂੰ ਦੁਪਹਿਰ 12.35 ਵਜੇ ਬੱਚੇ ਦੀ ਮਾਂ ਸਿਮਰਨਪ੍ਰੀਤ ਕੌਰ ਬੱਚੇ ਨੂੰ ਬਿਨਾਂ ਦੱਸੇ ਲੈ ਗਈ। ਇਸ ਮਾਮਲੇ ਵਿਚ ਪੁਲਸ ਨੇ ਸੁਬੇਗ ਸਿੰਘ ਦੀ ਸ਼ਿਕਾਇਤ 'ਤੇ 8 ਨਵੰਬਰ ਨੂੰ ਸਿਮਰਨਪ੍ਰੀਤ ਕੌਰ ਅਤੇ ਉਸ ਅਣਪਛਾਤੇ ਪਰਿਵਾਰਕ ਮੈਂਬਰਾਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪਰਿਵਾਰਕ ਝਗੜਾ ਹੈ। ਇਸ ਨੂੰ ਪੁਲਸ ਪਹਿਲ ਦੇ ਆਧਾਰ 'ਤੇ ਹੱਲ ਕਰ ਰਹੀ ਹੈ।

Shyna

This news is Content Editor Shyna