ਜ਼ਿਲ੍ਹਾ ਖ਼ਪਤਕਾਰ ਫੋਰਮ ਦਾ ਫ਼ੈਸਲਾ, ਰੂਸ ਏਅਰਲਾਈਨ ਨੂੰ 5 ਹਜ਼ਾਰ ਰੁਪਏ ਜੁਰਮਾਨਾ

07/21/2022 11:49:38 AM

ਫਰੀਦਕੋਟ(ਜਗਦੀਸ਼) : ਜ਼ਿਲ੍ਹਾ ਖ਼ਪਤਕਾਰ ਫੋਰਮ ਫਰੀਦਕੋਟ ਨੇ ਪਿੰਡ ਹੱਸਣਭੱਟੀ ਦੇ ਵਸਨੀਕ ਮੰਦਰ ਸਿੰਘ ਦੀ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ ਰੂਸ ਦੀ ਇਕ ਏਅਰਲਾਈਨ ਨੂੰ 5 ਹਜ਼ਾਰ ਰੁਪਏ ਜੁਰਮਾਨਾ ਕਰਨ ਦਾ ਹੁਕਮ ਕੀਤਾ ਹੈ। ਜਾਣਕਾਰੀ ਅਨੁਸਾਰ ਮੰਦਰ ਸਿੰਘ ਜੋ ਕਿ ਪਿੰਡ ਹੱਸਣਭੱਟੀ ਜ਼ਿਲ੍ਹਾ ਫਰੀਦਕੋਟ ਹਾਲ ਆਬਾਦ ਕੈਨੇਡਾ ਨੇ ਵੈਂਕੁਵਰ (ਕੈਨੇਡਾ) ਜਾਣ ਲਈ ਆਪਣੇ ਅਤੇ ਆਪਣੀ ਪਤਨੀ ਲਈ 2 ਟਿਕਟਾਂ ਲੋਕਲ ਏਜੰਟ ਤੋਂ ਖਰੀਦੀਆਂ ਸਨ ਪਰ ਕੋਰੋਨਾ ਕਾਲ ਦੌਰਾਨ ਸਾਰੇ ਭਾਰਤ ’ਚ ਲਾਕਲਾਊਨ ਲੱਗ ਗਿਆ ਅਤੇ ਉਕਤ ਮੰਦਰ ਸਿੰਘ ਅਤੇ ਉਸ ਦੀ ਪਤਨੀ ਦੀ ਫਲਾਈਟ ਵੀ ਕੋਰੋਨਾ ਕਰ ਕੇ ਰੱਦ ਕਰ ਦਿੱਤੀ ਗਈ।

ਇਹ ਵੀ ਪੜ੍ਹੋ- ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ’ਚ ਲਿਖੇ ਮਿਲੇ ਖਾਲਿਸਤਾਨ ਦੇ ਨਾਅਰੇ, ਬਣਿਆ ਦਹਿਸ਼ਤ ਦਾ ਮਾਹੌਲ

ਇਸ ਸਬੰਧੀ ਮੰਦਰ ਸਿੰਘ ਵੱਲੋਂ ਲੋਕਲ ਏਜੰਟ ਨਾਲ ਟਿਕਟਾਂ ਰਿਫੰਡ ਲਈ ਅਪਲਾਈ ਕੀਤਾ ਗਿਆ ਪਰ ਰੂਸ ਦੀ ਏਅਰਲਾਈਨ ਨੇ ਟਿਕਟਾਂ ਦੇ 95,000 ਰੁਪਏ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਉਕਤ ਖ਼ਪਤਕਾਰ ਵੱਲੋਂ ਗੁਰਪ੍ਰੀਤ ਸਿੰਘ ਚੌਹਾਨ ਐਡਵੋਕੇਟ ਰਾਹੀਂ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਵਿਚ ਕੇਸ ਦਾਇਰ ਕਰ ਦਿੱਤਾ ਗਿਆ, ਜਿੱਥੇ ਏਅਰਲਾਈਨ ਨੇ ਸਿਰਫ਼ ਕ੍ਰੈਡਿਟ ਵਾਊਚਰ ਦੇਣ ਦੀ ਹੀ ਸਹਿਮਤੀ ਪ੍ਰਗਟਾਈ ਪਰ ਕਮਿਸ਼ਨ ਵੱਲੋਂ ਖ਼ਪਤਕਾਰ ਦੇ ਕੇਸ ਨੂੰ ਜਾਇਜ਼ ਕਰਾਰ ਦਿੰਦੇ ਹੋਏ ਰੂਸ ਦੀ ਏਅਰਲਾਈਨ ਨੂੰ ਟਿਕਟਾਂ ਦੀ ਬਕਾਇਆ ਰਕਮ ਸਮੇਤ ਵਿਆਜ ਦੇਣ ਦਾ ਹੁਕਮ ਸੁਣਾਇਆ ਅਤੇ ਖ਼ਪਤਕਾਰ ਨੂੰ ਮਾਨਸਿਕ ਤੰਗ ਪ੍ਰੇਸ਼ਾਨ ਕਰਨ ਲਈ ਵੀ ਜੁਰਮਾਨਾ ਕੀਤਾ ਗਿਆ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News