ਮੋਟਰਸਾਈਕਲ ਚੋਰ ਗਿਰੋਹ ਕਾਬੂ, 5 ਚੋਰੀ ਦੇ ਮੋਟਰਸਾਈਕਲ ਬਰਾਮਦ

05/25/2020 7:47:33 PM

ਗੋਨਿਆਣਾ, (ਗੋਰਾ ਲਾਲ)- ਸਥਾਨਕ ਪੁਲਸ ਚੌਕੀ ਦੇ ਇੰਚਾਰਜ ਹਰਬੰਸ ਸਿੰਘ ਮਾਨ ਨੇ ਬੀਤੇ ਦਿਨ ਮੋਟਰਸਾਈਕਲ ਚੋਰੀ ਕਰਨ ਵਾਲੇ 2 ਨੌਜਵਾਨਾਂ ਨੂੰ ਕਾਬੂ ਕਰ ਕੇ 2 ਮੋਟਰਸਾਈਕਲ ਬਰਾਮਦ ਕੀਤੇ ਗਏ। ਚੌਕੀ ਇੰਚਾਰਜ ਹਰਬੰਸ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਸਥਾਨਕ ਸ਼ਹਿਰ 'ਚ ਉਜੀਵਨ ਫਾਇਨੈਂਸ ਬੈਂਕ ਵਿਖੇ ਦੇ ਬਾਹਰੋਂ ਦਿਨ-ਦਿਹਾੜੇ ਉਸਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਇਸ ਦੌਰਾਨ 21 ਮਈ ਨੂੰ ਚੌਕੀ ਇੰਚਾਰਜ ਹਰਬੰਸ ਸਿੰਘ ਦੀ ਨਿਗਰਾਨੀ ਹੇਠ ਏ. ਐੱਸ. ਆਈ. ਸੁਖਪਾਲ ਸਿੰਘ ਅਤੇ ਸਮੇਤ ਪੁਲਸ ਪਾਰਟੀ ਨਾਲ ਨਾਕੇ ਦੌਰਾਨ ਚੋਰੀ ਹੋਏ ਮੋਟਰਸਾਈਕਲ ਨੂੰ ਚਲਾਉਂਦੇ ਹੋਏ ਨਿਰਮਲਜੀਤ ਸਿੰਘ ਪੁੱਤਰ ਸੁਖਮੰਦਰ ਸਿੰਘ, ਲਵਜੀਤ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਦਾਨ ਸਿੰਘ ਵਾਲਾ ਤੋਂ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕਰ ਕੇ ਉਕਤ ਮੁਕੱਦਮਾ 'ਚ ਗ੍ਰਿਫ਼ਤਾਰ ਕਰਕੇ ਇਕ ਹੋਰ ਮੋਟਰਸਾਇਕਲ ਬਿਨ੍ਹਾਂ ਨੰਬਰ ਪਲੇਟ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਬਰਾਮਦ ਕੀਤਾ ਗਿਆ। ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਵਾਉਣ ਲਈ ਤਿੰਨ ਦਿਨਾਂ ਪੁਲਸ ਰਿਮਾਂਡ ਲਿਆ ਗਿਆ। ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਨੇ 2 ਹੋਰ ਮੋਟਰਸਾਈਕਲ ਗੋਨਿਆਣਾ ਮੰਡੀ ਦੇ ਏਰੀਏ 'ਚੋਂ ਚੋਰੀ ਕੀਤੇ ਸਨ, ਜਿੰਨ੍ਹਾਂ ਦੇ ਰਿਮ ਅਤੇ ਟਾਇਰ ਖੋਲ੍ਹ ਕੇ ਵੇਚ ਦਿੱਤੇ ਅਤੇ ਬਾਕੀ ਬਾਡੀ ਬਲਾਹੜ ਵਿੰਝੂ ਦੇ ਸੂਏ ਦੀ ਪਟੜੀ ਦੇ ਨਾਲ ਝਾੜੀਆਂ ਵ'ਚ ਵੇਚਣ ਲਈ ਰੱਖੇ ਸਨ, ਨੂੰ ਵੀ ਬਰਾਮਦ ਕਰ ਲਿਆ। ਉਕਤ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਸੁਖਪ੍ਰੀਤ ਸਿੰਘ ਕਾਲਾ ਪੁੱਤਰ ਲਾਭ ਸਿੰਘ ਵਾਸੀ ਜੀਦਾ, ਜੋ ਗੋਨਿਆਣਾ ਮੰਡੀ ਵਿਖੇ ਜੀਦਾ ਆਟੋ ਰਿਪੇਅਰ ਵਰਕਸ ਦਾ ਕੰਮ ਕਰਦਾ ਹੈ, ਨੂੰ ਵੀ 3 ਮੋਟਰਸਾਈਕਲ ਵੇਚ ਦਿੱਤੇ ਸਨ। ਜਿਸ ਨੂੰ ਮੁਕੱਦਮਾ 'ਚ ਨਾਂ ਦਰਜ ਕਰ ਕੇ ਉਸ ਕੋਲੋਂ ਇਕ ਮੋਟਰਸਾਈਕਲ, ਇਕ ਮੋਟਰਸਾਈਕਲ ਬਿਨ ਟਾਇਰ ਅਤੇ ਇਕ ਮੋਟਰਸਾਈਕਲ ਦਾ ਖੋਲ੍ਹਿਆ ਸਮਾਨ, ਸੀਟ, ਟੈਂਕੀ ਵੀ ਬਰਾਮਦ ਕਰ ਲਈ ਗਈ। ਪੁਲਸ ਵੱਲੋਂ ਉਕਤ ਮਕੈਨਿਕ ਤੋਂ ਹੋਰ ਪੁੱਛਗਿੱਛ ਲਈ ਪੁਲਸ ਰਿਮਾਂਡ ਲਿਆ ਜਾ ਰਿਹਾ ਹੈ ।


Bharat Thapa

Content Editor

Related News