ਨਹੀਂ ਰੁਕ ਰਿਹਾ ਜੇਲ੍ਹਾਂ ''ਚੋਂ ਮੋਬਾਇਲ ਮਿਲਣ ਦਾ ਸਿਲਸਿਲਾ, ਤਾਜਪੁਰ ਦੀ ਸੈਂਟਰਲ ਜੇਲ੍ਹ ''ਚੋਂ ਬਰਾਮਦ ਹੋਏ 5 ਮੋਬਾਇਲ

07/10/2022 5:59:44 PM

ਲੁਧਿਆਣਾ (ਸਿਆਲ) : ਤਾਜਪੁਰ ਸੈਂਟਰਲ ਜੇਲ੍ਹ ਵਿਚ ਮੋਬਾਇਲ ਕਿਵੇਂ ਪੁੱਜ ਰਹੇ ਹਨ ਅਤੇ ਕਿਸਦੀ ਸ਼ਹਿ ’ਤੇ ਇਸ ਵਿਚ ਕਿਸਦੀ ਮਿਲੀਭਗਤ ਹੈ ਇਸਦਾ ਅੱਜ ਤੱਕ ਖੁਲਾਸਾ ਨਾ ਹੋਣ ਦੇ ਕਾਰਨ ਜੇਲ੍ਹ ਪ੍ਰਸ਼ਾਸ਼ਨ ਦੀ ਠੋਸ ਸੁਰੱਖਿਆ ਕਾਰਜਪ੍ਰਣਾਲੀ ਸ਼ੱਕ ਦੇ ਘੇਰੇ ਵਿਚ ਆ ਰਹੀ ਹੈ। ਇਸੇ ਲੜੀ ਦੇ ਤਹਿਤ ਬੈਰਕਾਂ ਦੇ ਬਾਥਰੂਮਾਂ ਵਿਚ 5 ਲਵਾਰਿਸ ਮੋਬਾਇਲ ਬਰਾਮਦ ਹੋਣ ’ਤੇ ਡਵੀਜ਼ਨ ਨੰ. 7 ਦੇ ਅਧੀਨ ਪੈਂਦੀ ਤਾਜਪੁਰ ਪੁਲਸ ਚੌਕੀ ਨੇ ਅਣਪਛਾਤੇ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਜਾਂਚ ਅਧਿਕਾਰੀ ਬਿੰਦਰ ਕੁਮਾਰ ਨੇ ਦੱਸਿਆ ਕਿ ਸਹਾਇਕ ਸੁਪਰੀਡੈਂਟ ਸਰੂਪ ਚੰਦ ਵਲੋਂ ਇਕ ਪੱਤਰ ਦੇ ਜਰੀਏ ਸੂਚਨਾ ਦਿੱਤੀ ਗਈ ਕਿ ਜੇਲ੍ਹ ਵਿਚ ਚਲਾਏ ਗਏ ਸਰਚ ਅਭਿਆਨ ਤਹਿਤ ਬੈਰਕਾਂ ਦੇ ਵੱਖ-ਵੱਖ ਬਾਥਰੂਮਾਂ ’ਚੋਂ 5 ਲਵਾਰਿਸ ਮੋਬਾਇਲ ਮਿਲੇ ਜਿਸਦੇ ਆਧਾਰ ’ਤੇ ਪੁਲਸ ਨੇ ਪ੍ਰੀਜਨ ਐਕਟ ਦੀ ਧਾਰਾ ਅਧੀਨ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Gurminder Singh

This news is Content Editor Gurminder Singh