ਰਾਇਸ ਮਿਲ ਵਿਚੋਂ 45 ਬੋਰੀਆਂ ਕਣਕ ਚੋਰੀ, ਅਣਪਛਾਤਿਆਂ ਵਿਰੁੱਧ ਮਾਮਲਾ ਦਰਜ

06/08/2020 3:53:54 PM

ਭਵਾਨੀਗੜ੍ਹ(ਕਾਂਸਲ) - ਸਥਾਨਕ ਸ਼ਹਿਰ ਤੋਂ ਪਿੰਡ ਬਲਿਆਲ ਨੂੰ ਜਾਂਦੀ ਸੜਕ ਉਪਰ ਸਥਿਤ ਇਕ ਰਾਇਸ ਮਿੱਲ ਵਿਚੋਂ ਕਣਕ ਦੀਆਂ 45 ਬੋਰੀਆਂ ਚੋਰੀ ਹੋ ਜਾਣ  ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਨਪੂਰਨਾਂ ਰਾਇਸ ਮਿਲ ਦੇ ਮਾਲਕ ਹਰਿੰਦਰ ਗੋਇਲ ਪੁੱਤਰ ਓਮ ਪ੍ਰਕਾਸ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਅਤੇ ਤਾਲਾਬੰਦੀ ਕਾਰਨ ਸਰਕਾਰ ਵੱਲੋਂ ਕਣਕ ਦੇ ਸੀਜ਼ਨ ਲਈ ਮੰਡੀਆਂ ਵਿਚੋਂ ਭੀੜ ਘੱਟ ਕਰਨ ਲਈ ਰਾਇਸ ਮਿਲ ਸੈਲਰਾਂ ਵਿਚ ਆਰਜੀ ਮੰਡੀਆਂ ਦਾ ਪ੍ਰਬੰਧ ਕੀਤਾ ਸੀ। ਜਿਸ ਕਰਕੇ ਉਨ੍ਹਾਂ ਨੇ ਵੀ ਆਪਣੇ ਕਿਸਾਨਾਂ ਦੀ ਫ਼ਸਲ ਆਪਣੇ ਬਲਿਆਲ ਰੋਡ ਸਥਿਤ ਰਾਇਸ ਮਿਲ ਸੈਲਰ ਵਿਚ ਸੁਟਵਾਈ ਸੀ। ਜਿਥੋਂ ਚੋਰਾਂ ਨੇ ਰਾਤ ਸਮੇਂ ਸੈਲਰ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਨੂੰ ਕਪੜੇ ਦੀ ਮਦਦ ਨਾਲ ਢੱਕ ਕੇ 45 ਦੇ ਕਰੀਬ ਕਣਕ ਦੀਆਂ ਬੋਰੀਆਂ ਚੋਰੀਆਂ ਕਰ ਲਈਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸੰਬੰਧੀ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਪੁਲਸ ਨੇ ਇਸ ਸੰਬੰਧੀ ਨਾਮਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Harinder Kaur

This news is Content Editor Harinder Kaur