ਬਿਨਾ ਮਾਸਕ ਅਤੇ ਟਰੈਫਿਕ ਉਲੰਘਣਾ ਦੇ ਕੱਟੇ 44 ਚਲਾਨ - ਡੀ.ਐਸ.ਪੀ. ਰੰਧਾਵਾ

05/26/2020 3:36:02 PM

ਤਪਾ ਮੰਡੀ (ਮੇਸ਼ੀ) - ਸਥਾਨਕ ਸਬ ਡਵੀਜਨ ਅੰਦਰ ਪੁਲਸ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਪੂਰੀ ਸਖਤੀ ਕੀਤੀ ਹੋਈ ਹੈ। ਜਿਸ ਤਹਿਤ ਪੁਲਸ ਵੱਲੋਂ ਇਸ ਮਹਾਮਾਰੀ ਤੋਂ ਸੁਰੱਖਿਅਤ ਰੱਖਣ ਲਈ ਜਿਥੇ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਨਾਕਾਬੰਦੀ ਦੋਰਾਨ ਪ੍ਰਸ਼ਾਸਨ ਦੇ ਨਿਯਮਾਂ 'ਚ ਲਾਪਰਵਾਹੀ ਵਰਤਦੇ ਲੋਕਾਂ ਦੇ ਚਲਾਨ ਕੱਟਣ ਦੀ ਮੁਹਿੰਮ ਵੀ ਵੱਡੀ ਪੱਧਰ 'ਤੇ ਛੇੜੀ ਗਈ ਹੈ। ਜਿਸ ਸਬੰਧੀ ਡੀ.ਐਸ.ਪੀ. ਤਪਾ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਬ ਡਵੀਜਨ ਦੇ ਸਮੂਹ ਥਾਣਾ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ, ਕਿ ਜੋ ਵੀ ਵਿਅਕਤੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਅਪਣੇ ਮੂੰਹ 'ਤੇ ਮਾਸਕ ਨਹੀ ਲਗਾਉਂਦਾ ਉਸ ਦੇ ਖਿਲਾਫ ਬਣਦਾ ਚਲਾਨ ਕੱਟਿਆ ਜਾਵੇ। ਬੇਸ਼ੱਕ ਉਹ ਕਿਸੇ ਲਾਹਨ 'ਤੇ ਸਵਾਰ ਹੈ ਜਾਂ ਫਿਰ ਪੈਦਲ ਚੱਲ ਰਿਹਾ ਹੈ। ਇਸ ਦੇ ਨਾਲ ਹੀ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾਵੇ । ਜਿਹਡ਼ਾ ਵਿਅਕਤੀ ਵਹੀਕਲ ਐਕਟ ਦੀ ਉਲੰਘਣਾ ਕਰ ਰਿਹਾ ਹੈ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਨੇ ਬੀਤੇ ਦਿਨੀਂ ਅਪਣੇ ਅਧੀਨ ਆਉਂਦੇ ਵੱਖ-ਵੱਖ ਚਾਰ ਥਾਣਿਆਂ ਵਿਚ ਕੱਟੇ ਗਏ ਬਿਨਾ ਮਾਸਕ ਅਤੇ ਵਹੀਕਲਾਂ ਦੇ ਚਲਾਨਾਂ ਦੀ ਗਿਣਤੀ ਦਾ ਵੇਰਵਾ ਵੀ ਦਿੱਤਾ। ਜਿਸ ਵਿਚ ਬਿਨਾ ਮਾਸਕ ਅਤੇ ਟ੍ਰੈਫਿਕ ਚਲਾਨ ਕ੍ਰਮਵਾਰ ਥਾਣਾ ਰੂੜੇਕੇ ਕਲਾਂ 'ਚ 10 ਅਤੇ 2, ਤਪਾ 'ਚ 4 ਅਤੇ 6, ਸਹਿਣਾ 'ਚ 9 ਅਤੇ ਕੋਈ ਨਹੀ ਅਤੇ ਭਦੋੜ 'ਚ 9 ਅਤੇ 4 ਕੁਲ 44 ਚਲਾਨ ਕੱਟੇ ਗਏ ਹਨ। ਬਿਨਾ ਮਾਸਕ 32 ਚਲਾਨਾਂ ਦੇ ਜੁਰਮਾਨੇ ਦੀ ਅਦਾਇਗੀ 6400 ਰੁਪਏ ਵਸੂਲ ਕੀਤੀ ਗਈ ਹੈ ਅਤੇ ਦੋ ਵਹੀਕਲਾਂ ਨੂੰ ਥਾਣੇ ਵੀ ਬੰਦ ਕੀਤਾ ਗਿਆ ਹੈ। ਰੰਧਾਵਾ ਨੇ ਕਿਹਾ ਕਿ ਸਰਕਾਰੀ ਨਿਯਮਾਂ ਦੀ ਉਲੰਘਣਾ ਖਿਲਾਫ ਮੁਹਿੰਮ ਜਾਰੀ ਰਹੇਗੀ ਅਤੇ ਸਮਾਜ ਵਿਰੋਧੀ ਵਿਅਕਤੀ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀ ਜਾਵੇਗਾ। 

ਇਹ ਵੀ ਪੜ੍ਹੋ: ਚਾਰਟਰਡ ਫਲਾਈਟ ਦੇ ਯਾਤਰੀਆਂ ਲਈ ਜ਼ਰੂਰੀ ਹੋਣਗੀਆਂ ਇਹ ਸ਼ਰਤਾਂ


Harinder Kaur

Content Editor

Related News