ਆਵਾਰਾ ਕੁੱਤੇ ਨੇ ਘਰ ਦੇ ਬਾਹਰ ਖੇਡ ਰਹੀ 4 ਸਾਲਾ ਬੱਚੀ ਦਾ ਚਿਹਰਾ ਨੋਚਿਆ

07/11/2019 6:19:40 PM

ਪੰਚਕੂਲਾ— ਸ਼ਹਿਰ ਵਿਚ ਆਵਾਰਾ ਕੁੱਤਿਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਪੰਚਕੂਲਾ ਵਿਚ ਇਕ 4 ਸਾਲਾ ਬੱਚੀ ਦੇ ਚਿਹਰੇ ਨੂੰ ਆਵਾਰਾ ਕੁੱਤੇ ਨੇ ਨੋਚਿਆ। ਬੱਚੀ ਦਾ ਨਾਂ ਅਨੰਨਿਆ ਹੈ। ਬੱਚੀ ਦੇ ਵਾਰਸਾਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਸੈਕਟਰ-4 ਸਥਿਤ ਹਰੀਪੁਰ ਵਿਖੇ ਘਰ ਦੇ ਬਾਹਰ ਖੇਡ ਰਹੀ ਸੀ ਇਕ ਆਵਾਰਾ ਕੁੱਤੇ ਨੇ ਉਸ ਨੂੰ ਚਿਹਰੇ ਤੋਂ ਬੁਰੀ ਤਰ੍ਹਾਂ ਨਾਲ ਵੱਢ ਲਿਆ। ਆਲੇ-ਦੁਆਲੇ ਦੇ ਲੋਕਾਂ ਨੇ ਬੱਚੀ ਨੂੰ ਕੁੱਤੇ ਤੋਂ ਛੁਡਵਾਇਆ ਅਤੇ ਉਸ ਨੂੰ ਸੈਕਟਰ-6 ਸਥਿਤ ਸਿਵਲ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਪੀ. ਜੀ. ਆਈ. 'ਚ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕੀਤਾ। ਇਸ ਤੋਂ ਬਾਅਦ ਉਸ ਨੂੰ ਨਹਿਰੂ ਹਸਪਤਾਲ ਦੀ ਚੌਥੀ ਮੰਜ਼ਲ 'ਚ ਸਥਿਤ ਨਿਊਰੋ ਵਾਰਡ 'ਚ ਸ਼ਿਫਟ ਕੀਤਾ ਗਿਆ। ਡਾਕਟਰਾਂ ਮੁਤਾਬਕ ਅਨੰਨਿਆ ਦੀ ਹਾਲਤ ਅਜੇ ਸਥਿਰ ਹੈ। ਉਸ ਨੂੰ ਕੁਝ ਦਿਨਾਂ ਤਕ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਜਾਵੇਗਾ, ਕਿਉਂਕਿ ਬੱਚੀ ਦਾ ਚਿਹਰਾ ਕੁੱਤੇ ਨੇ ਬੁਰੀ ਤਰ੍ਹਾਂ ਨਾਲ ਨੋਚ ਖਾਧਾ ਹੈ ਅਤੇ ਜ਼ਖਮੀ ਕਾਫੀ ਡੂੰਘੇ ਹਨ, ਜਿਸ ਕਾਰਨ ਉਸ ਨੂੰ ਭਰਨ 'ਚ ਸਮਾਂ ਲੱਗੇਗਾ। ਜ਼ਖਮ ਭਰ ਜਾਣ ਤੋਂ ਬਾਅਦ ਉਸ ਦੇ ਵਿਗੜੇ ਚਿਹਰੇ ਨੂੰ ਸੰਵਾਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਪੀ. ਜੀ. ਆਈ. ਵਿਚ ਇਸ ਤਰ੍ਹਾਂ ਦੇ ਵਿਗੜੇ ਚਿਹਰਿਆਂ ਨੂੰ ਸੰਵਾਰਨ ਲਈ ਮਾਈਕ੍ਰੋਫੇਸ਼ੀਅਲ ਸਰਜਰੀ ਦਾ ਬਦਲ ਵੀ ਹੈ, ਜਿਸ 'ਚ ਸਰਜਰੀ ਡੈਂਟਲ, ਪਲਾਸਟਿਕ ਸਰਜਰੀ ਅਤੇ ਸਕਿਨ ਦੇ ਡਾਕਟਰ ਮਿਲ ਕੇ ਕੰਮ ਕਰਦੇ ਹਨ। 
ਅਨੰਨਿਆ ਨੂੰ ਦਿੱਤੀ ਗਈ ਐਂਟੀ ਰੈਬੀਜ਼ ਡੋਜ਼—
ਡਾਕਟਰਾਂ ਮੁਤਾਬਕ ਪੀ. ਜੀ. ਆਈ. ਨਿਊਰੋ ਸਰਜੀਕਲ ਵਾਰਡ 'ਚ ਦਾਖਲ ਅਨੰਨਿਆ ਹੁਣ ਗੱਲਬਾਤ ਕਰ ਰਹੀ ਹੈ। ਪਲਾਸਟਿਕ ਸਰਜਨ ਡਾ. ਜੈਰੀ ਦੇ ਅੰਡਰ ਉਸ ਦੀ ਸਰਜਰੀ ਹੋਈ। ਡਾਕਟਰਾਂ ਮੁਤਾਬਕ ਪਹਿਲਾਂ ਬੱਚੀ ਗੁੰਮਸੁੰਮ ਸੀ ਪਰ ਹੁਣ ਉਹ ਸਭ ਨਾਲ ਗੱਲਬਾਤ ਕਰ ਰਹੀ ਹੈ। ਉਹ ਪਹਿਲਾਂ ਤੋਂ ਰਿਕਵਰੀ ਕਰ ਰਹੀ ਹੈ। ਉਸ ਨੂੰ ਐਂਟੀ ਰੈਬੀਜ਼ ਡੋਜ਼ 'ਤੇ ਰੱਖਿਆ ਗਿਆ ਹੈ।


Tanu

Content Editor

Related News