4 ਸਾਲਾ ਬੱਚੇ ਦੀ ਪਾਣੀ ਦੀ ਟੈਂਕੀ ’ਚ ਡੁੱਬਣ ਕਾਰਣ ਮੌਤ

07/01/2020 10:51:47 PM

ਅਬੋਹਰ,(ਸੁਨੀਲ)– ਬੀਤੀ ਰਾਤ ਨੌਹਰ ਤੋਂ ਆਪਣੇ ਨਾਨਕੇ ਲਾਈਨ ਪਾਰ ਖੇਤਰ ਨਵੀਂ ਆਬਾਦੀ ਗਲੀ ਨੰ. 19 ’ਚ ਆਏ ਬੱਚੇ ਦੀ ਪਾਣੀ ਦੀ ਟੈਂਕੀ ’ਚ ਡੁੱਬਣ ਕਾਰਣ ਮੌਤ ਹੋ ਗਈ। ਬੱਚੇ ਦੀ ਮੌਤ ਨਾਲ ਮੁਹੱਲੇ ਅਤੇ ਉਸਦੇ ਨੌਹਰ ਸਥਿਤ ਪਰਿਵਾਰ ’ਚ ਸੋਗ ਦੀ ਲਹਿਰ ਦੌਡ਼ ਗਈ। ਜਾਣਕਾਰੀ ਅਨੁਸਾਰ ਰਾਜਸਥਾਨ ਦੇ ਸ਼ਹਿਰ ਨੌਹਰ ਸਥਿਤ ਸਰਦਾਰਾਂ ਦੀ ਢਾਣੀ ਵਾਸੀ ਪ੍ਰਦੀਪ ਕੁਮਾਰ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਨਵੀਂ ਆਬਾਦੀ ਗਲੀ ਨੰ. 21 ਵਾਸੀ ਸਹੁਰੇ ਸੋਹਨ ਲਾਲ ਦੇ ਘਰ ਆਇਆ ਸੀ। ਰਾਤ ਸਾਰੇ ਲੋਕ ਬੱਚਿਆਂ ਸਮੇਤ ਛੱਤ ’ਤੇ ਸੁੱਤੇ ਪਏ ਸੀ। ਸਵੇਰ ਹੋਣ ’ਤੇ ਮਹਿਲਾ ਆਪਣੀ ਬੇਟੀ ਨੂੰ ਨਾਲ ਲੈ ਕੇ ਹੇਠਾਂ ਆ ਗਈ, ਜਦਕਿ ਬੇਟਾ ਛੱਤ ’ਤੇ ਹੀ ਸੁੱਤਾ ਰਿਹਾ। ਜਦ ਥੋਡ਼ੀ ਦੇਰ ਬਾਅਦ ਉਹ ਆਪਣੇ ਬੇਟੇ ਨੂੰ ਲੈਣ ਦੇ ਲਈ ਛੱਤ ’ਤੇ ਗਈ ਤਾਂ ਦੇਖਿਆ ਕਿ ਬੱਚਾ ਛੱਤ ’ਤੇ ਬਣੀ ਪਾਣੀ ਦੀ ਟੈਂਕੀ ’ਚ ਡੁੱਬਿਆ ਹੋਇਆ ਸੀ। ਉਸਨੇ ਰੌਲਾ ਪਾ ਕੇ ਹੇਠਾਂ ਤੋਂ ਆਪਣੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਅਤੇ ਬੱਚੇ ਨੂੰ ਟੈਂਕੀ ’ਚੋਂ ਬਾਹਰ ਕੱਢਿਆ ਪਰ ਤਦ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਨਾਲ ਬੱਚੇ ਦੀ ਮਾਂ ’ਤੇ ਦੁੱਖਾਂ ਦਾ ਪਹਾਡ਼ ਟੱੁਟ ਪਿਆ।


Bharat Thapa

Content Editor

Related News