ਹਥਿਆਰਬੰਦ ਲੁਟੇਰਿਆਂ ਨੇ ਲੁੱਟਿਆ ਪੈਟਰੋਲ ਪੰਪ, ਸੀ.ਸੀ.ਟੀ.ਵੀ.''ਚ ਕੈਦ ਹੋਈਆਂ ਤਸਵੀਰਾਂ

08/04/2022 6:12:18 PM

ਜ਼ੀਰਾ(ਗੁਰਮੇਲ ਸੇਖਵਾਂ) : ਥਾਣਾ ਮਖੂ ਅਧੀਨ ਪੈਂਦੇ ਰਾਮ ਸ਼ਰਨ ਪੈਟਰੋਲ ਪੰਪ ਮੇਨ ਜੀ.ਟੀ. ਰੋਡ ਤੋਂ ਬੀਤੀ ਰਾਤ ਬਿਨਾਂ ਨੰਬਰੀ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਚਾਰ ਹਥਿਆਰਬੰਦ ਲੁਟੇਰੇ ਹਥਿਆਰਾਂ ਦੀ ਨੋਕ ’ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਇਸ ਸੰਬੰਧੀ ਪੁਲਸ ਨੇ ਪੈਟਰੋਲ ਪੰਪ ਦੇ ਸੰਚਾਲਕ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਉੱਜੜਿਆ ਘਰ, ਦੋਸਤਾਂ ਦੇ ਕਹਿਣ 'ਤੇ 16 ਸਾਲਾ ਮੁੰਡੇ ਵੱਲੋਂ ਨਸ਼ੇ ਦਾ ਟੀਕਾ ਲਾਉਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਈ ਸਿਕਾਇਤ 'ਚ ਸ਼ਿਕਾਇਤਕਰਤਾ ਨਵਜੋਤ ਠੁਕਰਾਲ ਪੁੱਤਰ ਸਤਪਾਲ ਠੁਕਰਾਲ ਵਾਸੀ ਵਾਰਡ ਨੰ: 5 ਠੁਕਰਾਲ ਸਟ੍ਰੀਟ ਮਖੂ ਨੇ ਦੱਸਿਆ ਕਿ ਉਸਦਾ ਰਾਮ ਸ਼ਰਨ ਦਾਸ ਸਤਪਾਲ ਨਾਮ ਦਾ ਪੈਟਰੋਲ ਪੰਪ ਮਖੂ ਤੋਂ ਅੰਮ੍ਰਿਤਸਰ ਜਾਂਦੇ ਮੇਨ ਰੋਡ ’ਤੇ ਹੈ। ਬੀਤੀ ਰਾਤ 4 ਅਣਪਛਾਤੇ ਲੋਕ ਬਿਨ੍ਹਾਂ ਨੰਬਰੀ ਮੋਟਰਸਾਈਕਲ ’ਤੇ ਆਏ , ਜਿਨ੍ਹਾਂ ਨੇ ਕੱਪੜੇ ਨਾਲ ਆਪਣਾ ਮੂੰਹ ਬੰਨ੍ਹਿਆ ਹੋਇਆ ਸੀ। ਉਨ੍ਹਾਂ ਵਿਚੋਂ ਦੋ ਨੌਜਵਾਨ ਪੰਪ ਦੇ ਦਫ਼ਤਰ ਵਿੱਚ ਗਏ ਅਤੇ ਇਕ ਨੇ ਪਿਸਤੌਲ ਦਿਖਾ ਕੇ ਸੇਲਜਮੈਨ ਜੈ ਕੁਮਾਰ ਕੋਲੋਂ ਤੇਲ ਦੀ ਵਿਕਰੀ ਦੇ ਕਰੀਬ 27,300 ਰੁਪਏ, ਉਸਦਾ ਮੋਬਾਇਲ ਅਤੇ ਦੂਸਰੇ ਸੇਲਸਮੈਨ ਦਾ ਮੋਬਾਇਲ ਖੋਹ ਲਿਆ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਡੀ.ਐੱਸ.ਪੀ. ਜ਼ੀਰਾ ਪਲਵਿੰਦਰ ਸਿੰਘ ਨੇ ਕਿਹਾ ਕਿ ਮੁਕੱਦਮਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਦਿਓ ਜਵਾਬ।


Simran Bhutto

Content Editor

Related News