ਮਾਡਰਨ ਜੇਲ ਦੇ 4 ਗੈਂਗਸਟਰਾਂ ਕੋਲੋਂ 4 ਸਮਾਰਟ ਫੋਨ ਬਰਾਮਦ

01/24/2019 1:43:19 AM

ਫ਼ਰੀਦਕੋਟ, (ਰਾਜਨ)- ਅੱਜ ਫ਼ਰੀਦਕੋਟ ਅਤੇ ਕੋਟਕਪੂਰਾ ਤੋਂ ਇਲਾਵਾ ਪੁਲਸ ਲਾਈਨ ਦੇ ਕਰੀਬ 200 ਪੁਲਸ ਅਧਿਕਾਰੀਅਾਂ ਤੇ ਮੁਲਾਜ਼ਮਾਂ ਦੀ ਇਕ ਸਾਂਝੀ ਟੀਮ ਨੇ ਫਰੀਦਕੋਟ ਦੀ ਮਾਡਰਨ ਜੇਲ ਦੀਆਂ ਬੈਰਕਾਂ ਵਿਚ ਅੱਜ ਤਡ਼ਕਸਾਰ ਸਰਚ ਆਪ੍ਰੇਸ਼ਨ ਕੀਤਾ। ਇਸ ਦੌਰਾਨ ਜੇਲ ਦੇ ਬਲਾਕ ਸੀ-2 ਵਿਚੋਂ 4 ਗੈਂਗਸਟਰਾਂ ਮਨਮੋਹਣ ਸਿੰਘ ਚਹਿਲ ਉਰਫ਼ ਮੋਹਣਾ ਵਾਸੀ ਪਿੰਡ ਰਾਲੀ ਜ਼ਿਲਾ  ਮਾਨਸਾ, ਯਈਆ ਖਾਨ ਵਾਸੀ ਮੰਡਵੀ ਸੰਗਰੂਰ, ਸਾਜਨ ਕਲਿਆਣ ਉਰਫ਼ ਡੱਡੂ ਵਾਸੀ ਛੇਹਰਟਾ ਅੰਮ੍ਰਿਤਸਰ ਅਤੇ ਮਨਪ੍ਰੀਤ ਸਿੰਘ ਵਾਸੀ ਕੋਸਾ ਜ਼ਿਲਾ ਮੋਗਾ ਕੋਲੋਂ 4 ਸਮਾਰਟ ਫੋਨ ਬਰਾਮਦ ਹੋਏ। ਇਸ ਮਾਮਲੇ ’ਚ ਉਕਤ ਚਾਰਾਂ ਗੈਂਗਸਟਰਾਂ ਖਿਲਾਫ਼ ਵੱਖ-ਵੱਖ ਮੁਕੱਦਮੇ ਦਰਜ ਕਰ ਲਏ ਗਏ ਹਨ।