ਚਾਕੂ ਦੀ ਨੋਕ ''ਤੇ ਲੁੱਟਾਂ-ਖੋਹਾਂ ਕਰਨ ਵਾਲੇ 4 ਕਾਬੂ

04/04/2022 8:21:35 PM

ਜ਼ੀਰਕਪੁਰ (ਮੇਸ਼ੀ) : ਇਲਾਕੇ 'ਚ ਰਾਤ ਵੇਲੇ ਚਾਕੂ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ 4 ਨੌਜਵਾਨਾਂ ਨੂੰ ਪੁਲਸ ਨੇ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ। ਡੀ. ਐੱਸ. ਪੀ. ਨਵਨੀਤ ਸਿੰਘ ਮਾਹਲ ਦੀ ਅਗਵਾਈ ਹੇਠ ਥਾਣਾ ਮੁਖੀ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਨੇ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ : ਪੁਲਸ ਕਰਮਚਾਰੀਆਂ ਦੇ ਜਨਮ ਦਿਨ ਮੌਕੇ ਅੱਜ ਪਹਿਲੇ ਦਿਨ 404 ਮੁਲਾਜ਼ਮ ਸਨਮਾਨਿਤ

ਮਾਮਲੇ ਸਬੰਧੀ ਬਲਟਾਣਾ ਚੌਕੀ ਇੰਚਾਰਜ ਬਰਮਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਦੀਪਕ ਕੁਮਾਰ ਪੁੱਤਰ ਸੱਤਿਆ ਨਾਰਾਇਣ ਮਿਸ਼ਰਾ ਵਾਸੀ ਮਾਡਰਨ ਇਨਕਲੇਵ ਬਲਟਾਣਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਟ੍ਰੈਵਲ ਏਜੰਟ ਦੇ ਦਫ਼ਤਰ ਸੁਸ਼ਮਾ ਹੋਮ ਵਰਕ ਬਿਲਡਿੰਗ ਜ਼ੀਰਕਪੁਰ ਜਿੱਥੇ ਉਹ ਸੇਲਜ਼ਮੈਨ ਦਾ ਕੰਮ ਕਰਦਾ ਹੈ, ਤੋਂ ਰਾਤ 2:50 ਵਜੇ ਆਪਣੀ ਡਿਊਟੀ ਕਰਕੇ ਵਾਪਸ ਆ ਰਿਹਾ ਸੀ ਤਾਂ ਉਸ ਨੂੰ 4 ਲੁਟੇਰਿਆਂ ਨੇ ਚਾਕੂ ਦੀ ਨੋਕ 'ਤੇ ਰੋਕ ਕੇ ਉਸ ਤੋਂ 1500 ਰੁਪਏ ਖੋਹ ਲਏ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਦੋਂ ਨਾਕਾਬੰਦੀ ਕੀਤੀ ਤਾਂ ਪੀੜਤ ਨੌਜਵਾਨ ਨੇ ਉਨ੍ਹਾਂ ਨੂੰ ਪਛਾਣ ਲਿਆ, ਜਿਨ੍ਹਾਂ ਦੀ ਪਛਾਣ ਰੰਜਨ ਕੁਮਾਰ ਪੁੱਤਰ ਵਿਨੋਦ ਮਾਹਤੋ ਮਕਾਨ ਨੰਬਰ 1 ਗਿੱਲ ਕਾਲੋਨੀ ਬਲਟਾਣਾ (22), ਅਨੁਜ ਪੁੱਤਰ ਦੇਵ ਨਾਥ ਵਾਸੀ ਪਿੰਡ ਰੋਸ਼ਨ ਗੰਜ ਜ਼ਿਲ੍ਹਾ ਆਜ਼ਮਗੜ੍ਹ ਯੂ. ਪੀ. ਹਾਲ ਵਾਸੀ ਕਿਰਾਏਦਾਰ ਬਲਟਾਣਾ (15), ਵਿਕਰਮ ਪੁੱਤਰ ਜੋਗਿੰਦਰ ਜ਼ਿਲ੍ਹਾ ਛਪਰਾ ਹਾਲ ਕਿਰਾਏਦਾਰ ਬਲਟਾਣਾ (20), ਨਿਤੇਸ਼ ਕੁਮਾਰ ਪੁੱਤਰ ਬਿਗੂ ਰਾਮ ਪਿੰਡ ਪੁਰਾਣਾ ਥਾਣਾ ਚੌਰੀ ਜ਼ਿਲ੍ਹਾ ਆਰਾ ਹਾਲ ਕਿਰਾਏਦਾਰ ਬਲਟਾਣਾ (21) ਵਜੋਂ ਹੋਈ ਹੈ, ਜਿਸ 'ਤੇ ਪੁਲਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਪੁਲਸ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀਆਂ ਨੂੰ ਭਲਕੇ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਵੱਲੋਂ ਹੁਣ ਤੱਕ ਕੀਤੀਆਂ ਵਾਰਦਾਤਾਂ ਸਬੰਧੀ ਹੋਰ ਜਾਣਕਾਰੀ ਮਿਲ ਸਕੇ।

ਇਹ ਵੀ ਪੜ੍ਹੋ : ਬਦਲੀਆਂ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਦੂਜੇ ਦਿਨ ਵੀ ਡਟੇ ਰਹੇ ETT ਅਧਿਆਪਕ


Anuradha

Content Editor

Related News