ਨਸ਼ੇ ਵਾਲੇ ਪਦਾਰਥਾਂ ਸਮੇਤ 4 ਕਾਬੂ

01/27/2020 9:06:45 PM

ਮਾਨਸਾ, (ਮਨਜੀਤ ਕੌਰ)- ਜ਼ਿਲਾ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 12 ਗ੍ਰਾਮ ਹੈਰੋਇਨ (ਚਿੱਟਾ) ਅਤੇ 307 ਬੋਤਲਾਂ ਸ਼ਰਾਬ ਸਮੇਤ ਕਾਰ ਅਤੇ 2 ਮੋੋਟਰਸਾਈਕਲਾਂ ਦੀ ਬਰਾਮਦਗੀ ਕੀਤੀ ਹੈ ਜਦੋਂ ਕਿ 3 ਵਿਅਕਤੀ ਅਜੇ ਪੁਲਸ ਦੀ ਗ੍ਰਿਫਤ ’ਚੋਂ ਬਾਹਰ ਹਨ। ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਸਿਟੀ 1 ਅਤੇ ਸੀ.ਆਈ.ਏ. ਸਟਾਫ਼ ਮਾਨਸਾ ਦੀ ਪੁਲਸ ਨੇ ਮਨਜੋਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਾਨਸਾ ਕਲਾਂ ਥਾਣਾ ਮੌਡ਼ ਮੰਡੀ, ਜ਼ਿਲਾ ਬਠਿੰਡਾ ਅਤੇ ਬੁੱਧ ਰਾਮ ਪੁੱਤਰ ਚੰਦ ਸਿੰਘ ਵਾਸੀ ਮਾਨਸਾ ਕਲਾਂ ਥਾਣਾ ਮੌਡ਼ ਮੰਡੀ, ਜ਼ਿਲਾ ਬਠਿੰਡਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 12 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਮੋਟਰਸਾਈਕਲ ਨੰ. ਪੀ ਬੀ 03-4274, ਥਾਣਾ ਸਿਟੀ 1 ਮਾਨਸਾ ਦੀ ਪੁਲਸ ਅਤੇ ਆਬਕਾਰੀ ਸਟਾਫ਼ ਦੀ ਪੁਲਸ ਨੇ ਰਮੇਸ਼ ਸਿੰਘ ਉਰਫ ਮੇਸ਼ੀ ਪੁੱਤਰ ਬਲਵੀਰ ਸਿੰਘ ਵਾਸੀ ਜਵਾਹਰਕੇ ਨੂੰ ਕਾਬੂ ਕਰ ਕੇ ਉਸ ਕੋਲੋਂ 60 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ, ਹਰਿਆਣਾ ਸਮੇਤ ਮੋਟਰਸਾਈਕਲ ਪਲਟੀਨਾ ਨੰ. ਪੀ ਬੀ 31 ਕੇ-8437, ਥਾਣਾ ਸਿਟੀ ਬੁਢਲਾਡਾ ਦੀ ਪੁਲਸ ਨੇ ਬਿੱਲਾ ਪੁੱਤਰ ਚਰਨਾ ਵਾਸੀ ਬੁਢਲਾਡਾ ਨੂੰ ਕਾਬੂ ਕਰ ਕੇ ਉਸ ਕੋਲੋਂ 7 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੌੌਂਫੀ, ਚੰਡੀਗਡ਼੍ਹ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ।

ਇਸ ਤੋਂ ਇਲਾਵਾ ਥਾਣਾ ਸਿਟੀ ਬੁਢਲਾਡਾ ਦੀ ਪੁਲਸ ਨੇ ਸੈਂਟੀ ਪੁੱਤਰ ਦਰਸੂ ਵਾਸੀ ਬੁਢਲਾਡਾ ਨੂੰ ਨਾਮਜ਼ਦ ਕਰ ਕੇ 180 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਸ਼ਾਹੀ, ਹਰਿਆਣਾ ਸਮੇਤ ਏਸੈਂਟ ਕਾਰ ਨੰ. ਡੀ ਐੱਲ 3 ਸੀ ਏ ਜੇ-1864, ਥਾਣਾ ਸਿਟੀ ਬੁਢਲਾਡਾ ਦੀ ਹੀ ਪੁਲਸ ਨੇ ਵਿਸ਼ਾਲ ਪੁੱਤਰ ਰਾਮ ਵਾਸੀ ਬੁਢਲਾਡਾ ਅਤੇ ਰਾਮ ਪੁੱਤਰ ਮਹਿੰਦਰ ਵਾਸੀ ਬੁਢਲਾਡਾ ਨੂੰ ਨਾਮਜ਼ਦ ਕਰ ਕੇ 60 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ, ਹਰਿਆਣਾ ਬਰਾਮਦ ਕੀਤੀਆਂ ਪਰ ਉਕਤ ਤਿੰਨੇ ਵਿਅਕਤੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News