ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ ’ਚ 4 ਕਾਬੂ

05/18/2020 11:53:56 PM

ਫਾਜ਼ਿਲਕਾ, (ਨਾਗਪਾਲ)– ਪੁਲਸ ਨੇ 4 ਵਿਅਕਤੀਆਂ ਨੂੰ ਨਾਜਾਇਜ਼ ਮਾਇਨਿੰਗ ਕਰਨ ਦੇ ਦੋਸ਼ ’ਚ ਰੇਤ ਦੀਆਂ ਭਰੀਆਂ ਟਰੈਕਟਰ-ਟਰਾਲੀਆਂ ਸਮੇਤ ਕਾਬੂ ਕੀਤਾ ਹੈ। ਸਦਰ ਥਾਣਾ ਪੁਲਸ ਨੂੰ ਸੂਚਨਾ ਮਿਲੀ ਕਿ ਮਨਜੀਤ ਸਿੰਘ ਵਾਸੀ ਨਵਾਂ ਸਲੇਮਸ਼ਾਹ ਨਾਜਾਇਜ਼ ਮਾਇਨਿੰਗ ਦਾ ਕੰਮ ਕਰਦਾ ਹੈ, ਜੋ ਰੇਤ ਦੀ ਟਰਾਲੀ ਭਰ ਕੇ ਆ ਗਿਆ ਸੀ। ਪੁਲਸ ਨੇ ਉਸ ਨੂੰ ਰੇਤ ਦੀ ਭਰੀ ਟਰੈਕਟਰ-ਟਰਾਲੀ ਸਮੇਤ ਕਾਬੂ ਕਰ ਕੇ ਉਸ ਵਿਰੁੱਧ ਮੁਕੱਦਮਾ ਦਰਜ਼ ਕਰ ਲਿਆ ਹੈ। ਇਸੇ ਤਰ੍ਹਾਂ ਅਰਨੀ ਵਾਲਾ ਥਾਣਾ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਸੁਖਵਿੰਦਰ ਸਿੰਘ ਅਤੇ ਛਿੰਦਰ ਪਾਲ ਸਿੰਘ ਵਾਸੀ ਅਰਨੀ ਵਾਲਾ, ਮਹਿੰਦਰ ਸਿੰਘ ਵਾਸੀ ਓਝਾਂ ਵਾਲੀ ਨੂੰ ਪਿੰਡ ਝੋਟਿਆਂ ਵਾਲੀ ਕੋਲ ਟਰੈਕਟਰ-ਟਰਾਲੀਆਂ ਸਮੇਤ ਕਾਬੂ ਕਰ ਲਿਆ।

ਕੁੱਟ-ਮਾਰ ਕਰਨ ’ਤੇ ਮਾਮਲਾ ਦਰਜ਼

ਸਦਰ ਥਾਣਾ ਪੁਲਸ ਨੇ ਕੁੱਟ-ਮਾਰ ਕਰਨ ਦੇ ਦੋਸ਼ ’ਚ 4 ਪਛਾਤੇ ਅਤੇ 5-6 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਪੁਲਸ ਨੂੰ ਬਲਬੀਰ ਕੌਰ ਵਾਸੀ ਝੋਕ ਡਿਪੂ ਲਾਣਾ ਨੇ ਸ਼ਿਕਾਇਤ ਦਿੱਤੀ ਕਿ ਸਤਨਾਮ ਸਿੰਘ, ਮਨਜੀਤ ਸਿੰਘ, ਸੁੱਖਾ ਸਿੰਘ, ਗੁਰਮੀਤ ਸਿੰਘ ਅਤੇ 5-6 ਅਣਪਛਾਤੇ ਵਿਅਕਤੀਆਂ ਨੇ ਉਸਦੀ ਕੁੱਟ-ਮਾਰ ਕੀਤੀ ਹੈ। ਜਿਸ ਕਾਰਣ ਪੁਲਸ ਨੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ।


Bharat Thapa

Content Editor

Related News