4 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ 1 ਵਿਅਕਤੀ ਕਾਬੂ

11/19/2020 12:50:57 AM

ਅਬੋਹਰ, (ਸੁਨੀਲ)- ਥਾਣਾ ਖੂਈਆਂ ਸਰਵਰ ਪੁਲਸ ਨੇ ਇਕ ਵਿਅਕਤੀ ਦੇ ਬਿਆਨਾਂ ’ਤੇ ਉਸਦੇ ਦੋਸਤ ਦਾ ਨਾਂ ਇਕ ਮੁਕਦਮੇ ’ਚੋਂ ਕਢਵਾਉਣ ਦੇ ਨਾਂ ’ਤੇ ਉਸਦੇ ਨਾਲ 4 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਦੇ ਹੋਏ ਉਸਨੂੰ ਕਾਬੂ ਕੀਤਾ ਹੈ। ਮਾਮਲੇ ਦੀ ਜਾਂਚ ਸਬ ਇੰਸਪੈਕਟਰ ਰਮਨ ਕੁਮਾਰ ਕਰ ਰਹੇ ਹਨ।

ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ ’ਚ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਆਲੇ ਵਾਲਾ ਜ਼ਿਲਾ ਫਿਰੋਜ਼ਪੁਰ ਨੇ ਦੱਸਿਆ ਕਿ 12.07.2020 ਨੂੰ ਜਸਵਿੰਦਰ ਸਿੰਘ ਮਾਣ ਪੁੱਤਰ ਤਾਰਾ ਸਿੰਘ ਵਾਸੀ ਸ਼੍ਰੀਗੰਗਾਨਗਰ ਕੋਤਵਾਲੀ ਨੇ ਪਿੰਡ ਦਾਨੇਵਾਲਾ ’ਚ ਉਸ ਤੋਂ ਉਸਦੇ ਦੋਸਤ ਦੇ ਇਕ ਮੁਕਦਮੇ ’ਚੋਂ ਕਢਵਾਉਣ ਦੇ ਨਾਂ ’ਤੇ 4 ਲੱਖ 30 ਹਜ਼ਾਰ ਰੁਪਏ ਲਏ ਸੀ ਕੰਮ ਨਾ ਹੋਣ ਕਾਰਣ ਜਦ ਪੈਸੇ ਵਾਪਸ ਮੰਗੇ ਤਾਂ ਉਸਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਥਾਣਾ ਖੂਈਆਂ ਸਰਵਰ ਪੁਲਸ ਨੇ ਜਸਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਉਸਨੂੰ ਕਾਬੂ ਕਰ ਲਿਆ ਹੈ।


Bharat Thapa

Content Editor

Related News