ਮੌਸਮ ਦਾ ਬਦਲਦਾ ਮਿਜਾਜ਼, ਲੁਧਿਆਣਾ ’ਚ ਟੁੱਟਿਆ  34 ਸਾਲ ਦਾ ਰਿਕਾਰਡ

05/14/2021 6:36:03 PM

ਲੁਧਿਆਣਾ (ਸਲੂਜਾ) : ਲੁਧਿਆਣਾ ’ਚ ਬੀਤੇ ਦਿਨੀਂ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 21 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿਚ ਸਿਰਫ਼ 6 ਡਿਗਰੀ ਸੈਲਸੀਅਸ ਦਾ ਅੰਤਰ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ 1987 ਵਿਚ ਵੱਧ ਤੋਂ ਵੱਧ 23.3 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 17 ਡਿਗਰੀ ਸੈਲਸੀਅਸ ਰਿਹਾ। ਇਸ ਤਰ੍ਹਾਂ  ਲੁਧਿਆਣਾ ਵਿਚ ਪਿਛਲੇ 34 ਸਾਲਾਂ ਦਾ ਰਿਕਾਰਡ ਟੁੱਟ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਬੀਤੇ ਦਿਨੀਂ ਸਵੇਰੇ ਦੇ ਸਮੇਂ ਹਵਾ ਵਿਚ ਨਮੀ ਦੀ ਮਾਤਰਾ 67 ਫੀਸਦੀ ਅਤੇ ਸ਼ਾਮ ਨੂੰ 71 ਫੀਸਦੀ ਰਹੀ। ਸਥਾਨਕ ਨਗਰੀ ’ਚ ਬੱਦਲਾਂ ਦੇ ਛਾਏ ਰਹਿਣ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ। 

ਇਹ ਵੀ ਪੜ੍ਹੋ : ਕੋਰੋਨਾ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦਰਮਿਆਨ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼ 

ਸਾਲ ਵੱਧ ਤੋਂ ਵੱਧ ਤਾਪਮਾਨ  ਘੱਟੋ-ਘੱਟ ਤਾਪਮਾਨ
2011 35.4 27 ਡਿਗਰੀ ਸੈਲਸੀਅਸ
2012 37.6 20.8 ਡਿਗਰੀ ਸੈਲਸੀ.
2013 35.6 18.4 ਡਿਗਰੀ ਸੈਲਸੀ.
2014 30.2 17.4 ਡਿਗਰੀ ਸੈਲਸੀ.
2015 34.4 20.4 ਡਿਗਰੀ ਸੈਲਸੀ.
2016 41.8 25.2 ਡਿਗਰੀ ਸੈਲਸੀ.
2017 41.8 25.8 ਡਿਗਰੀ ਸੈਲਸੀ.
2018 40.6 24.4 ਡਿਗਰੀ ਸੈਲਸੀ.
2019 39.0 22.8 ਡਿਗਰੀ ਸੈਲਸੀ.
2020 33.6 24.6 ਡਿਗਰੀ ਸੈਲਸੀ.
2021 27.0 21.0 ਡਿਗਰੀ ਸੈਲਸੀ.

ਇਹ ਵੀ ਪੜ੍ਹੋ : ਕੋਰੀਅਰ ’ਚ 100 ਕਰੋੜ ਦੀ ਕੋਕੀਨ ਲੁਕਾ ਕੇ ਆਸਟ੍ਰੇਲੀਆ ਭੇਜ ਰਿਹਾ ਸਮੱਗਲਰ ਗ੍ਰਿਫਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 

 

 

 

 

Anuradha

This news is Content Editor Anuradha