ਸੰਗਰੂਰ : ਸ਼ੱਕੀ ਹਾਲਾਤ ’ਚ ਲਾਪਤਾ ਹੋਈਆਂ ਅੱਠਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ, ਫੈਲੀ ਸਨਸਨੀ

08/19/2022 12:23:37 PM

ਸੰਗਰੂਰ(ਸਿੰਗਲਾ) : ਸੰਗਰੂਰ ਸ਼ਹਿਰ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇੜੇ ਬਨਾਸਰ ਬਾਗ ਸੰਗਰੂਰ ਦੀਆਂ 8ਵੀਂ ਜਮਾਤ ’ਚ ਪੜ੍ਹਦਿਆਂ ਤਿੰਨ ਵਿਦਿਆਰਥਣਾਂ ਛੁੱਟੀ ਤੋਂ ਬਾਅਦ ਲਾਪਤਾ ਹੋ ਗਈਆਂ।

ਇਹ ਵੀ ਪੜ੍ਹੋ- ਮੂਸੇਵਾਲਾ ਕਤਲਕਾਂਡ ਦੇ 40 ਗਵਾਹ, 15 ਮੁਲਜ਼ਮਾਂ ਖ਼ਿਲਾਫ਼ FIR, ਚਾਰਜਸ਼ੀਟ 'ਚ ਖੁੱਲ੍ਹਣਗੇ ਸਾਰੇ ਰਾਜ਼

ਥਾਣਾ ਸਿਟੀ ਸੰਗਰੂਰ ਦੇ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਵਿਪਨ ਸਿੰਗਲਾ ਵਾਸੀ ਸੰਗਰੂਰ ਨੇ ਸਿਟੀ ਪੁਲਸ ਸੰਗਰੂਰ ਵਿਖੇ ਬਿਆਨ ਦਰਜ ਕਰਵਾਏ ਹਨ ਕਿ ਉਸਦੀ ਕੁੜੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨੇੜੇ ਬਨਾਸਰ ਬਾਗ ਸੰਗਰੂਰ ਵਿਖੇ ਅੱਠਵੀਂ ਜਮਾਤ ’ਚ ਪੜ੍ਹਦੀ ਹੈ। ਜਿਸ ਨੂੰ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਅੱਠ ਵਜੇ ਸਕੂਲ ’ਚ ਛੱਡ ਕੇ ਗਿਆ ਸੀ ਅਤੇ ਬੀਤੇ ਦਿਨ ਸਕੂਲ ’ਚ ਅੱਧਾ ਦਿਨ ਸਕੂਲ ਲੱਗਣ ਕਾਰਨ 11 ਵਜੇ ਛੁੱਟੀ ਹੋਣੀ ਸੀ ਤਾਂ ਜਦੋਂ ਉਹ ਆਪਣੀ ਕੁੜੀ ਨੂੰ ਲੈਣ ਆਇਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸਦੀ ਕੁੜੀ ਸਕੂਲ ਅੰਦਰ ਨਹੀਂ ਹੈ ਤਾਂ ਸਕੂਲ ਵਾਲਿਆਂ ਦੀ ਮਦਦ ਨਾਲ ਲੱਭਣ ’ਤੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਸਦੀਆਂ ਦੋ ਸਹੇਲੀਆਂ ਵੀ ਸਕੂਲ ਛੁੱਟੀ ਹੋਣ ਤੋਂ ਬਾਅਦ ਲਾਪਤਾ ਹਨ।

ਇਹ ਵੀ ਪੜ੍ਹੋ- ਹਫ਼ਤੇ 'ਚ 3 ਦਿਨ ਚੋਰੀ ਤੇ 3 ਦਿਨ ਪਰਹੇਜ਼, ਐਤਵਾਰ ਨੂੰ ਆਰਾਮ, ਜਾਣੋ ਗ੍ਰਿਫ਼ਤਾਰ ਹੋਏ ਚੋਰਾਂ ਦਾ ਅਨੋਖਾ ਕਾਰਨਾਮਾ

ਇੰਸਪੈਕਟਰ ਰਮਨਦੀਪ ਨੇ ਦੱਸਿਆ ਕਿ ਜਿਸ ਤੋਂ ਬਾਅਦ ਤਿੰਨਾਂ ਵਿਦਿਆਰਥਣਾਂ ਦੇ ਮਾਪਿਆਂ ਵੱਲੋਂ ਥਾਣਾ ਸਿਟੀ ਸੰਗਰੂਰ ਵਿਖੇ ਸਾਂਝਾ ਬਿਆਨ ਦਰਜ ਕਰਵਾਉਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਕੁੜੀਆਂ ਦੀ ਭਾਲ ਲਈ ਪੁਲਸ ਪਾਰਟੀਆਂ ਵੱਲੋਂ ਮੁਸਤੈਦੀ ਨਾਲ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਕ ਕੁੜੀ ਕੋਲ ਮੋਬਾਇਲ ਫੋਨ ਵੀ ਹੈ ਜੋ ਕਿ ਲਾਪਤਾ ਹੋਣ ਤੋਂ ਬਾਅਦ ਬੰਦ ਆ ਰਿਹਾ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News