ਨਸ਼ੀਲੀਆਂ ਗੋਲੀਆਂ ਤੇ ਅੱਧਾ ਕਿਲੋ ਭੁੱਕੀ ਸਣੇ 3 ਵਿਅਕਤੀ ਕਾਬੂ

03/09/2020 6:13:20 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)— ਪੁਲਸ ਨੇ 3 ਕੇਸਾਂ 'ਚ 1050 ਨਸ਼ਲੀਲੀਆਂ ਗੋਲੀਆਂ, ਅੱਧਾ ਕਿੱਲੋ ਭੁੱਕੀ ਚੂਰਾ ਪੋਸਤ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਦਿੜਬਾ ਦੇ ਪੁਲਸ ਅਧਿਕਾਰੀ ਸਤਗੁਰ ਸਿੰਘ ਨੇ ਦੱਸਿਆ ਕਿ ਐਂਟੀਨਾਰਕੋਟਿਕ ਸੈਲ ਸੰਗਰੂਰ ਦੇ ਅਧਿਕਾਰੀ ਕਸ਼ਮੀਰ ਸਿੰਘ ਜਦੋਂ ਬੱਸ ਸਟੈਂਡ ਦਿੜਬਾ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਮੰਗਤ ਸਿੰਘ ਵਾਸੀ ਖੇੜੀ ਨਗਾਇਆ ਜ਼ਿਲਾ ਪਟਿਆਲਾ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ। ਉਹ ਅੱਜ ਵੀ ਨਸ਼ੀਲੀਆਂ ਗੋਲੀਆਂ ਵੇਚਣ ਲਈ ਪਿੰਡ ਜਨਾਲ ਆਵੇਗਾ। ਸੂਚਨਾ ਦੇ ਅਧਾਰ 'ਤੇ ਮੰਗਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 950 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ ਥਾਣਾ ਦਿੜਬਾ 'ਚ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਥਾਣਾ ਸਿਟੀ-1 ਸੰਗਰੂਰ ਦੇ ਪੁਲਸ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀ ਜਸਵੀਰ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਰੇਲਵੇ ਲਾਇਨ ਸੰਗਰੂਰ ਮੌਜੂਦ ਸੀ ਤਾਂ ਇਕ ਔਰਤ ਆਉਂਦੀ ਦਿਖਾਈ ਦਿੱਤੀ ਜੋ ਪੁਲਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ 'ਚ ਫੜਿਆ ਲਿਫਾਫਾ ਸੁੱਟ ਕੇ ਪਿੱਛੇ ਨੂੰ ਮੁੜਨ ਲੱਗੀ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਉਸ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਔਰਤ ਦੀ ਪਛਾਣ ਚਰਨਜੀਤ ਕੌਰ ਵਾਸੀ ਸੰਗਰੂਰ ਦੇ ਤੌਰ 'ਤੇ ਹੋਈ।

ਇਕ ਹੋਰ ਮਾਮਲੇ 'ਚ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀ ਕਮਲਜੀਤ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਬੱਸ ਸਟੈਂਡ ਸੰਗਰੂਰ ਮੌਜੂਦ ਸੀ ਤਾਂ ਇਕ ਵਿਅਕਤੀ ਬੱਸ ਸਟੈਂਡ ਦੇ ਅੰਦਰੋਂ ਪੈਦਲ ਤੁਰ ਕੇ ਟੈਕਸੀ ਸਟੈਂਡ ਦੇ ਪਿਛਲੇ ਪਾਸੇ ਬੇ ਆਬਾਦ ਜਗ•ਾ 'ਤੇ ਜਾਂਦਾ ਦੇਖਿਆ। ਉਸ ਦੇ ਹੱਥ 'ਚ ਲਿਫਾਫਾ ਫੜਿਆ ਹੋਇਆ ਸੀ। ਪੁਲਸ ਪਾਰਟੀ ਨੂੰ ਦੇਖ ਕੇ ਉਸ ਨੇ ਲਿਫਾਫਾ ਹੇਠਾਂ ਸੁੱਟ ਦਿੱਤਾ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਉਸ ਕੋਲੋਂ ਅੱਧਾ ਕਿਲੋ ਭੁੱਕੀ ਚੂਰਾ ਬਰਾਮਦ ਕੀਤਾ ਗਿਆ। ਗ੍ਰਿਫਤਾਰ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਲੰਬਾ ਲੰਡਾ ਜ਼ਿਲਾ ਫਿਰੋਜ਼ਪੁਰ ਦੇ ਤੌਰ 'ਤੇ ਹੋਈ।

shivani attri

This news is Content Editor shivani attri