ਜੇਲ੍ਹ ਮੰਤਰੀ ਦੇ ਦਾਅਵਿਆਂ ਨੂੰ ਖੋਰਾ ਲਾ ਰਹੀ ਫਰੀਦਕੋਟ ਜੇਲ੍ਹ , ਮੁੜ ਬਰਾਮਦ ਹੋਏ 3 ਮੋਬਾਈਲ

07/25/2022 4:37:01 PM

ਫਰੀਦਕੋਟ(ਰਾਜਨ) : ਸੂਬੇ ਦੀਆਂ ਜੇਲ੍ਹਾਂ ਨੂੰ ਆਉਂਦੇ ਕੁਝ ਹੀ ਮਹੀਨਿਆਂ ਵਿੱਚ ਮੋਬਾਈਲ ਮੁਕਤ ਕਰ ਦੇਣ ਦੇ ਪੰਜਾਬ ਦੇ ਜੇਲ੍ਹ ਮੰਤਰੀ ਦੇ ਦਾਅਵਿਆਂ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ। ਜਾਣਕਾਰੀ ਮੁਤਾਬਕ ਫਰੀਦਕੋਟ ਦੀ ਮਾਰਡਨ ਜੇਲ੍ਹ ਵਿੱਚੋਂ ਮੁੜ 3 ਮੋਬਾਇਲ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸ਼ਾਰਪ ਸ਼ੂਟਰ ਤੂਫਾਨ ਤੇ ਮਨੀ ਰਈਆ ਨੇ ਪਾਈਆਂ ਫੇਸਬੁੱਕ ਪਸੋਟਾਂ

ਜੇਲ੍ਹ ਦੇ ਸਹਾਇਕ ਸੁਪਰਡੈਂਟ ਭਿਵਮ ਤੇਜ ਸਿੰਗਲਾ ਅਨੁਸਾਰ ਜਦੋਂ ਉਸਨੇ ਜੇਲ੍ਹ ਦੇ ਸੁਰੱਖਿਆ ਕਰਮਚਾਰੀਆ ਸਣੇ ਬਲਾਕ-ਸੀ ਦੀ ਬੈਰਕ-6 ਦੀ ਚੈਕਿੰਗ ਕੀਤੀ ਤਾਂ ਇਸਦੇ ਬਾਥਰੂਮ ਵਿੱਚੋਂ 1 ਟੱਚ ਸਕਰੀਨ ਮੋਬਾਇਲ ਬਰਾਮਦ ਹੋਇਆ ਜਦਕਿ ਜੇਲ੍ਹ ਦੇ ਲੰਗਰ-ਸੀ ਦੀ ਚੈਕਿੰਗ ਸਮੇਂ ਕੈਦੀ ਜਗਤਾਰ ਸਿੰਘ ਪਾਸੋਂ ਦੂਸਰਾ ਕੀਪੈਡ ਸਮੇਤ ਸਿੰਮ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਬਲਾਕ-ਐੱਲ ਦੀ ਬੈਰਕ-6 ਦੇ ਹਵਾਲਾਤੀ ਹਰਪ੍ਰੀਤ ਸਿੰਘ ਕੋਲੋਂ ਤੀਸਰਾ ਕੀਪੈਡ ਬਰਾਮਦ ਹੋਇਆ।

ਇਹ ਵੀ ਪੜ੍ਹੋ-  ਲੁਧਿਆਣਾ 'ਚ ਕਲੋਨਾਈਜ਼ਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਹੱਲਾ-ਬੋਲ, ਦਿੱਤੀ ਸਖ਼ਤ ਚਿਤਾਵਨੀ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Simran Bhutto

Content Editor

Related News