ਸੰਗਰੂਰ ਜ਼ਿਲ੍ਹੇ ''ਚ ਕੋਰੋਨਾ ਨਾਲ 3 ਮੌਤਾਂ, 38 ਨਵੇਂ ਕੇਸ

08/31/2020 2:43:06 AM

ਸੰਗਰੂਰ, (ਬੇਦੀ)- ਕੋਰੋਨਾ ਨਾਲ ਅੱਜ ਜ਼ਿਲ੍ਹੇ ’ਚ 3 ਹੋਰ ਮੌਤਾਂ ਹੋ ਗਈਆਂ ਹਨ ਜਦਕਿ 38 ਨਵੇਂ ਕੇਸ ਦਰਜ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਧੂਰੀ ਦੇ ਵਿਜੈ ਕੁਮਾਰ (63), ਭਵਾਨੀਗੜ੍ਹ ਦੇ ਮੱਘਰ ਸਿੰਘ (66) ਸੰਗਰੂਰ ਦੀ ਕ੍ਰਿਸ਼ਨਾ ਦੇਵੀ (72) ਦੀ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਜ਼ਿਲ੍ਹੇ ਅੱਜ 38 ਨਵੇਂ ਕੇਸ ਆਉਣ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 2,173 ਤੱਕ ਪੁੱਜ ਗਈ ਹੈ ਜਿਸ ’ਚੋਂ 1753 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ ਹੁਣ ਜ਼ਿਲ੍ਹੇ ’ਚ 333 ਕੇਸ ਐਕਟਿਵ ਹਨ। ਮ੍ਰਿਤਕਾਂ ਦੀ ਗਿਣਤੀ 87 ਤੱਕ ਪੁੱਜ ਗਈ। ਰਾਹਤ ਵਾਲੀ ਗੱਲ ਇਹ ਜਾਪ ਰਹੀ ਹੈ ਕਿ ਪਿਛਲੇ 3-4 ਦਿਨਾਂ ਤੋਂ ਨਵੇਂ ਮਾਮਲਿਆਂ ਦੀ ਗਿਣਤੀ ਨੂੰ ਥੋੜ੍ਹੀ ਠੱਲ੍ਹ ਪਈ ਹੈ ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਵਧੀ ਹੈ।


Bharat Thapa

Content Editor

Related News