ਬਿਜਲੀ ਦੀਆਂ ਤਾਰਾਂ ਟੁੱਟ ਕੇ ਡਿੱਗਣ ਨਾਲ 3 ਮੱਝਾਂ ਦੀ ਹੋਈ ਮੌਤ, ਕਈ ਪਸ਼ੂ ਹੋਏ ਬੇਹੋਸ਼

05/01/2022 11:43:58 AM

ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ) : ਦੁੱਗਾਂ ਵਿਖੇ ਇਕ ਕਿਸਾਨ ਦੇ ਖੇਤ ’ਚ ਬਿਜਲੀ ਦੀ ਤਾਰ ਟੁੱਟ ਕੇ ਮੱਝਾਂ ਉਪਰ ਡਿੱਗ ਕੇ ਕਰੰਟ ਲੱਗਣ ਨਾਲ ਤਿੰਨ ਮੱਝਾਂ ਦੀ ਮੌਤ ਹੋ ਗਈ। ਪਿੰਡ ਦੁੱਗਾਂ ਦੇ ਮੋਹਤਵਾਰ ਸ਼ਖਸੀਅਤ ਗੁਰਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਪਿੰਡ ਦੁੱਗਾਂ ਦੇ ਬਹੁਤ ਹੀ ਗ਼ਰੀਬ ਕਿਸਾਨ ਕੁਲਵੰਤ ਸਿੰਘ ਪੁੱਤਰ ਰੂਪ ਸਿੰਘ ਜੋ ਕਿ ਠੇਕੇ ’ਤੇ ਜ਼ਮੀਨ ਲੈ ਕੇ ਉਸ ’ਚ ਪਸ਼ੂ ਪਾਲ ਕੇ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਅੱਜ ਦੁਪਹਿਰ ਵੇਲੇ ਉਸਨੇ ਖੇਤ ’ਚ ਬਣਾਈ ਇਕ ਛੱਪੜੀ ’ਚ ਪਸ਼ੂਆਂ ਨੂੰ ਨੁਹਾ ਰਿਹਾ ਸੀ। ਬਿਜਲੀ ਦਾ ਕਰੰਟ ਲੱਗਣ ਉਪਰੰਤ ਜਿਉਂ ਹੀ ਅਚਾਨਕ ਬਿਜਲੀ ਆਈ ਤਾਂ ਟਰਾਂਸਫਾਰਮਰ ਦੇ ਨਜ਼ਦੀਕ ਐੱਲ. ਟੀ. ਵਾਲੀ ਵੱਡੀ ਤਾਰ ਟੁੱਟ ਕੇ ਪਸ਼ੂਆਂ ’ਤੇ ਆ ਡਿੱਗੀ। ਇਸ ਹਾਦਸੇ ਦੌਰਾਨ ਉਸਦੇ ਤਿੰਨ ਪਸ਼ੂਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਕੁਝ ਪਸ਼ੂ ਬੇਹੋਸ਼ ਹੋ ਗਏ ਉਨ੍ਹਾਂ ਨੂੰ ਕਾਫੀ ਦੇਰ ਬਾਅਦ ਹੋਸ਼ ਆਈ।

ਇਹ ਵੀ ਪੜ੍ਹੋ : 'ਨੇਤਾ ਜੀ ਸਤਿ ਸ੍ਰੀ ਅਕਾਲ' ’ਚ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਣੋ ਤਿੱਖੇ ਸਵਾਲਾਂ ਦੇ ਜਵਾਬ

ਇਸ ਬਿਜਲੀ ਦੇ ਹੋਏ ਹਾਦਸੇ ਨਾਲ ਪਸ਼ੂਆਂ ਦੀ ਹੋਈ ਮੌਤ ਸਬੰਧੀ ਤੁਰੰਤ ਉਨ੍ਹਾਂ ਪੁਲਸ ਪ੍ਰਸ਼ਾਸਨ ਅਤੇ ਬਿਜਲੀ ਮਹਿਕਮੇ ਦੇ ਧਿਆਨ ’ਚ ਲਿਆਂਦਾ ਗਿਆ। ਜਿਉਂ ਹੀ ਪੁਲਸ ਵਿਭਾਗ ਅਤੇ ਬਿਜਲੀ ਮਹਿਕਮੇ ਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ ਤਾਂ ਤੁਰੰਤ ਉਥੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮੌਕੇ ਪਹੁੰਚੇ ਸਬ ਡਵੀਜ਼ਨ ਦੇ ਐੱਸ.ਡੀ.ਓ. ਹੇਮਰਾਜ ਨੇ ਦੱਸਿਆ ਕਿ ਬਿਜਲੀ ਦਾ ਕੱਟ ਲੱਗਿਆ ਹੋਇਆ ਸੀ। ਕਿਉਂਕਿ ਬਿਜਲੀ ਦੁਪਹਿਰ ਵੇਲੇ ਆਈ ਤਾਂ ਅਚਾਨਕ ਤਾਰ ਟੁੱਟ ਕੇ ਪਸ਼ੂਆਂ ’ਤੇ ਡਿੱਗ ਪਈ। ਉਹ ਇਸ ਸਬੰਧੀ ਸਾਰਾ ਕੇਸ ਤਿਆਰ ਕਰ ਕੇ ਸਰਕਾਰ ਨੂੰ ਭੇਜਣਗੇ ਅਤੇ ਕਿਸਾਨ ਨੂੰ ਬਣਦਾ ਮੁਆਵਜ਼ਾ ਦਿਵਾਉਣ ਦੀ ਸਿਫਾਰਸ਼ ਕਰਨਗੇ।

ਇਹ ਵੀ ਪੜ੍ਹੋ : ਨੌਜਵਾਨ ਕਬੱਡੀ ਖਿਡਾਰੀ ਦੀ ਮਿਕਸਚਰ ’ਚ ਆਉਣ ਨਾਲ ਮੌਤ

 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Meenakshi

News Editor

Related News