ਨਾਜਾਇਜ਼ ਸ਼ਰਾਬ ਤੇ ਚਾਲੂ ਭੱਠੀ ਸਣੇ 3 ਗ੍ਰਿਫਤਾਰ, 1 ਫਰਾਰ

10/18/2018 6:32:40 AM

ਅਬੋਹਰ, (ਸੁਨੀਲ)– ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਇਕ ਵਿਅਕਤੀ ਨੂੰ 40 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
 ਪ੍ਰਾਪਤ ਜਾਣਕਾਰੀ  ਅਨੁਸਾਰ ਹੌਲਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਪੁਲਸ ਪਾਰਟੀ ਸਣੇ ਸ਼੍ਰੀ ਗੰਗਾਨਗਰ ਰੋਡ ਬਾਈਪਾਸ ’ਤੇ ਗਸ਼ਤ ਕਰ ਰਹੇ ਸਨ। ਉਨ੍ਹਾਂ ਮੁਖਬਰ ਦੀ ਸੂਚਨਾ ਦੇ ਅਾਧਾਰ ’ਤੇ ਛਾਪਾ ਮਾਰ ਕੇ ਨਰੇਸ਼ ਕੁਮਾਰ ਉਰਫ ਸ਼ੰਟੀ ਪੁੱਤਰ ਰੋਸ਼ਨ ਲਾਲ ਵਾਸੀ ਸ਼ਹੀਦ ਭਗਤ ਸਿੰਘ ਨਗਰ ਅਬੋਹਰ ਨੂੰ 40 ਬੋਤਲਾਂ ਨਾਜਾਇਜ਼ ਸ਼ਰਾਬ ਨਿਸ਼ਾਨ ਹਰਿਆਣਾ ਸਣੇ ਗ੍ਰਿਫਤਾਰ ਕਰ ਲਿਆ।  
ਜਲਾਲਾਬਾਦ,  (ਬੰਟੀ, ਦੀਪਕ, ਬਜਾਜ)–ਥਾਣਾ ਸਦਰ ਦੀ ਪੁਲਸ ਨੇ ਪਿੰਡ ਸੁਖੇਰਾ ਬੋਦਲਾ ’ਚ ਇਕ ਵਿਅਕਤੀ ਨੂੰ 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ।  ਜਾਂਚ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰੀ ਮਿਲੀ ਸੀ ਕਿ ਅਸ਼ੋਕ ਕੁਮਾਰ  ਪੁੱਤਰ ਕਸ਼ਮੀਰ ਸਿੰਘ  ਵਾਸੀ ਸੁਖੇਰਾ ਬੋਦਲਾ ਘਰ ਵਿਚ ਨਾਜਾਇਜ਼ ਸ਼ਰਾਬ ਕੱਢਦਾ ਹੈ, ਜੇਕਰ ਰੇਡ ਕੀਤੀ ਜਾਵੇ ਤਾਂ  ਦੋਸ਼ੀ ਕਾਬੂ ਆ ਸਕਦਾ ਹੈ।  ਪੁਲਸ ਨੇ ਉਕਤ   ਦੋਸ਼ੀ ਦੇ ਘਰ ਰੇਡ ਕਰ ਕੇ ਉਸ ਨੂੰ 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਲਿਆ, ਜਿਸ ’ਤੇ ਪਰਚਾ ਦਰਜ ਕਰ ਲਿਆ ਗਿਆ ਹੈ।  
 ਇਸੇ  ਤਰ੍ਹਾਂ ਥਾਣਾ ਵੈਰੋਕਾ ਦੀ ਪੁਲਸ ਨੇ ਪਿੰਡ ਢਾਣੀ ਰੇਸ਼ਮ ਸਿੰਘ  ਦਾਖਲੀ ਪਾਲੀਵਾਲਾ ’ਚ ਨਾਜਾਇਜ਼ ਸ਼ਰਾਬ ਅਤੇ ਚਾਲੂ ਭੱਠੀ ਬਰਾਮਦ ਕੀਤੀ ਹੈ, ਜਦਕਿ ਦੋਸ਼ੀ ਫਰਾਰ  ਹੋ ਗਿਆ।  ਜਾਂਚ ਅਧਿਕਾਰੀ ਐੱਚ. ਸੀ. ਮਲਕੀਤ ਸਿੰਘ  ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰੀ ਮਿਲੀ ਸੀ ਕਿ ਗੁਰਦੀਪ ਸਿੰਘ  ਅਤੇ ਮੁਖਤਿਆਰ ਸਿੰਘ  ਪੁੱਤਰਾਨ ਮਹਿੰਦਰ ਸਿੰਘ ਵਾਸੀ ਢਾਣੀ ਰੇਸ਼ਮ ਸਿੰਘ  ਦਾਖਲੀ ਪਾਲੀਵਾਲਾ ਘਰ ’ਚ ਨਾਜਾਇਜ਼ ਸ਼ਰਾਬ ਕੱਢਦੇ ਹਨ, ਜੇਕਰ ਰੇਡ ਕੀਤੀ ਜਾਵੇ ਤਾਂ ਦੋਸ਼ੀ ਕਾਬੂ ਆ ਸਕਦੇ ਹਨ।  ਪੁਲਸ ਨੇ ਉਕਤ ਦੋਸ਼ੀਆਂ  ਦੇ ਘਰ ਰੇਡ ਕਰ ਕੇ ਸਵਾ 15 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਇਕ ਚਾਲੂ ਭੱਠੀ ਬਰਾਮਦ ਕਰ ਲਈ, ਜਦਕਿ ਦੋਸ਼ੀ ਭੱਜ ਨਿਕਲੇ।  ਪੁਲਸ ਨੇ ਉਕਤ ਦੋਸ਼ੀਅਾਂ ’ਤੇ  ਪਰਚਾ ਦਰਜ ਕਰ ਲਿਆ ਹੈ।  
  ਗੁਰੂਹਰਸਹਾਏ,  (ਆਵਲਾ)–ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਹੌਲਦਾਰ ਰਤਨ ਸਿੰਘ ਦੀ ਅਗਵਾਈ ਹੇਠ ਇਕ ਵਿਅਕਤੀ ਨੂੰ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। 
ਇਸ  ਸਬੰਧੀ ਜਾਣਕਾਰੀ ਦਿੰਦਿਅਾਂ ਹੌਲਦਾਰ ਰਤਨ ਸਿੰਘ ਨੇ ਦੱਸਿਆ ਕਿ ਬਾਬਾ ਕਰਮਦੀਨ ਮੋਹਨ ਕੇ ਉਤਾਡ਼ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਪੁਲਸ ਨੇ ਇਕ ਕਾਰ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ’ਚੋਂ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫਡ਼ੇ ਗਏ ਵਿਅਕਤੀ ਨੇ ਪੁਲਸ ਨੂੰ ਆਪਣਾ ਨਾਂ ਗੁਰਪ੍ਰੀਤ ਸਿੰਘ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਕਾਰ ਸਣੇ ਨਾਮਜ਼ਦ ਵਿਅਕਤੀ  ਨੂੰ ਗ੍ਰਿਫਤਾਰ ਕਰ ਕੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।