ਮਾਮਲਾ ਲੋਹੜੀ ਵਾਲੀ ਰਾਤ ’ਚ ਗੁੰਡਾ ਅਨਸਰਾਂ ਵੱਲੋਂ ਪਾਏ ਭੜਥੂ ਦਾ,1 ਔਰਤ ਸਣੇ 3 ਦੋਸ਼ੀ ਗ੍ਰਿਫਤਾਰ

01/16/2021 1:30:31 PM

ਜਲਾਲਾਬਾਦ(ਨਿਖੰਜ,ਜਤਿੰਦਰ)-ਬੁੱਧਵਾਰ ਦੀ ਰਾਤ ਨੂੰ ਥਾਣਾ ਸਿਟੀ ਦੀ ਹਦੂਦ ਅੰਦਰ ਪੈਂਦੇ ਪਿੰਡ ਟਿਵਾਣਾ ਕਲਾਂ ’ਚ ਹਥਿਆਰ ਸਮੇਤ ਗੁੰਡੇ ਅਨਸਰਾ ਨੇ ਇਕ ਘਰ ’ਚ ਜਬਰਦਸਤੀ ਦਾਖ਼ਲ ਹੋ ਕੇ ਜਾਨਲੇਵਾ ਹਮਲਾ ਕੀਤਾ। ਉਨ੍ਹਾਂ ਨੇ ਘਰੇਲੂ ਸਮਾਨ ਦੀ ਭੰਨਤੋੜ ਕੀਤੀ ਅਤੇ ਸ਼ੀਸ਼ੇ ਬਾਰੀਆਂ ਤੋੜਨ ਦੇ ਨਾਲ ਘਰ ਅੰਦਰ ਪਈ 35 ਹਜ਼ਾਰ ਰੁਪਏ ਦੀ ਨਗਦੀ ਧੱਕੇ ਨਾਲ ਕੱਢ ਕੇ ਲਿਜਾਣ ਦੇ ਦੋਸ਼ ਤਹਿਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ 2 ਜਨਾਨੀਆਂ ਸਣੇ 15 ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਸ ਕਾਰਵਾਈ ਤੋਂ ਬਾਅਦ ਪੁਲਸ ਵੱਲੋਂ 1 ਜਨਾਨੀ ਸਣੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਜਲਾਲਾਬਾਦ ਦੇ ਏ.ਐੱਸ.ਆਈ ਭਜਨ ਸਿੰਘ ਨੇ ਦੱਸਿਆ ਕਿ ਬੀਤੀ 13 ਜਨਵਰੀ ਦੀ ਰਾਤ ਨੂੰ 10 ਵਜੇ ਦੇ ਕਰੀਬ ਸੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਟਿਵਾਣਾ ਕਲਾਂ ਦੇ ਘਰ ’ਚ ਹਮਲਾਵਾਰਾਂ ’ਚ ਸ਼ਾਮਲ ਮੁੱਖ ਦੋਸ਼ੀ ਲਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ, ਲਵਪ੍ਰੀਤ ਸਿੰਘ ਊਰਫ ਲੱਭੀ ਪੁੱਤਰ ਬਲਵੀਰ ਸਿੰਘ, ਹਰਜਿੰਦਰ ਸਿੰਘ ਪੁੱਤਰ ਬਲਵੀਰ ਸਿੰਘ, ਸੱਤਿਆ ਬਾਈ ਪਤਨੀ ਬਲਵੀਰ ਸਿੰਘ, ਸੰਦੀਪ ਸਿੰਘ ਊਰਫ ਸ਼ੀਪੂ ਪੁੱਤਰ ਗੁਰਮੀਤ ਸਿੰਘ, ਨਿੱਕਾ ਪੁੱਤਰ ਗੁਰਮੀਤ ਸਿੰਘ, ਮਾਣੀ ਪਤਨੀ ਗੁਰਮੀਤ ਸਿੰਘ ਵਾਸੀਆਨ ਟਿਵਾਣਾ ਕਲਾਂ ਅਤੇ ਪਾਲਾ ਸਿੰਘ ਪੁੱਤਰ ਢੋਲਾ ਸਿੰਘ, ਪ੍ਰਵੀਨ ਸਿੰਘ ਪੁੱਤਰ ਬਚਨ ਸਿੰਘ ਵਾਸੀ ਧਰਮੂਵਾਲਾ, ਕੁਲਵਿੰਦਰ ਸਿੰਘ ਨਾਈ ਵਾਸੀ ਢੰਡੀ ਕਦੀਮ ਅਤੇ 3/4 ਅਣਪਛਾਤੇ ਵਿਅਕਤੀਆਂ ਨੇ ਹਮਸ਼ਵਰਾ ਹੋ ਕੇ ਮੁਦਈ ਦੇ ਘਰ ਅੰਦਰ ਦਾਖ਼ਲ ਹੋ ਸੱਟਾ ਮਾਰ ਕੇ ਜਾਨਲੇਵਾ ਹਮਲਾ ਕਰਨ, ਘਰ ’ਚ ਪਏ ਘਰੇਲੂ ਸਮਾਨ ਦੀ ਭੰਨਤੋੜ ਕਰਨ, ਸ਼ੀਸ਼ੇ ਬਾਰੀਆਂ ਤੋੜ ਅਤੇ ਘਰ ਅੰਦਰ ਪਈ ਪੇਟੀ ’ਚੋਂ 35 ਹਜ਼ਾਰ ਦੀ ਨਗਦੀ ਧੱਕੇ ਨਾਲ ਕੱਢ ਕੇ ਲਿਜਾਣ ਸਮੇਂ ਧਮਕੀਆਂ ਸਨ। ਤਫ਼ਤੀਸ਼ੀ ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਕਾਰਵਾਈ ਕਰਦੇ ਹੋਏ ਜ਼ਖਮੀ ਵਿਅਕਤੀ ਸੁਰਜੀਤ ਸਿੰਘ ਦੇ ਬਿਆਨ ਕਲਮਬੰਦ ਕਰਨ ਤੋਂ ਉਕਤ ਦੋਸ਼ੀਆਂ ਦੇ ਖ਼ਿਲਾਫ਼ ਧਾਰਾ 307 ਦੇ ਅਧੀਨ ਹੋਰ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀਆਂ ’ਚ ਸ਼ਾਮਲ ਲਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਲਵਪ੍ਰੀਤ ਸਿੰਘ ਊਰਫ ਲੱਭੂ ਪੁੱਤਰ ਬਲਵੀਰ ਸਿੰਘ ਅਤੇ ਸੱਤਿਆ ਬਾਈ ਪਤਨੀ ਬਲਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।


Aarti dhillon

Content Editor

Related News