ਬਲਾਕ ਪੰਜਗਰਾਈਆਂ ’ਚ 286 ਲੋਕਾਂ ਨੇ ਲਗਵਾਈ ਕੋਰੋਨਾ ਰੋਕੂ ਵੈਕਸੀਨ

04/17/2021 4:20:10 PM

ਸੰਦੌੜ (ਰਿਖੀ)-ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲਾ ਸੰਗਰੂਰ ਦੇ ਸਿਵਲ ਸਰਜਨ ਡਾ. ਅੰਜਨਾ ਗੁਪਤਾ ਦੇ ਹੁਕਮਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾ ਦੀ ਅਗਵਾਈ ਹੇਠ ਪੀ. ਐੱਚ. ਸੀ. ਪੰਜਗਰਾਈਆਂ ਦੇ ਬਲਾਕ ਭਰ ਵਿਚ ਜੰਗੀ ਪੱਧਰ ’ਤੇ 45 ਸਾਲ ਤੋਂ ਉੱਪਰ ਦੇ ਲੋਕਾਂ ਅਤੇ ਫਰੰਟ ਲਾਈਨ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਕੋਵਿਡ ਰੋਕੂ ਵੈਕਸੀਨ ਲਾਈ ਜਾ ਰਹੀ ਹੈ। 

ਇਸ ਬਾਰੇ ਜਾਣਕਾਰੀ ਦਿੰਦਿਆਂ ਬੀ. ਐੱਸ. ਏ. ਮਨਦੀਪ ਸਿੰਘ ਜੰਡਾਲੀ ਨੇ ਦੱਸਿਆ ਕਿ ਅੱਜ ਬਲਾਕ ਭਰ ਦੇ ਵੱਖ-ਵੱਖ ਪਿੰਡਾਂ ’ਚ ਤਕਰੀਬਨ 286 ਲੋਕਾਂ ਨੇ ਖੁਦ ਆ ਕੇ ਵੈਕਸੀਨ ਲਗਵਾਈ। ਇਸੇ ਮੁਹਿੰਮ ਤਹਿਤ ਬਲਾਕ ’ਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਅਤੇ ਸਕੂਲ ਅਧਿਆਪਕ ਵੀ ਵੈਕਸੀਨ ਲਗਵਾਉਣ ਲਈ ਅੱਗੇ ਆ ਰਹੇ ਹਨ। ਇਸ ਮੌਕੇ ਐੱਸ. ਐੱਮ. ਓ. ਪੰਜਗਰਾਈਆਂ ਡਾ. ਗੀਤਾ ਨੇ   ਕਿਹਾ ਕਿ ਲੋਕ ਬਿਨਾਂ ਡਰ ਤੋਂ ਵੈਕਸੀਨ ਲਗਵਾਉਣ ਲਈ ਅੱਗੇ ਆਉਣ।

ਜ਼ਿਕਰਯੋਗ ਹੈ ਕਿ ਹੁਣ ਰੋਜ਼ਾਨਾ ਸਿਹਤ ਕੇਂਦਰਾਂ ’ਤੇ 45 ਸਾਲ ਤੋਂ ਉੱਪਰ ਸਾਰੇ ਨਾਗਰਿਕਾਂ ਲਈ ਮੁਫ਼ਤ ਵੈਕਸੀਨ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਹੈ । ਇਸ ਮੁਹਿੰਮ ਅਧੀਨ ਬਲਾਕ ਦੇ ਤਕਰੀਬਨ 22 ਕੇਂਦਰਾਂ ’ਤੇ ਵੈਕਸੀਨ ਲਾਈ ਗਈ ਅਤੇ ਸਾਰਿਆਂ ਨੂੰ ਛੁੱਟੀ ਵੀ  ਦਿੱਤੀ ਗਈ। 
ਇਸ ਮੌਕੇ ਐੱਸ. ਆਈ. ਕਰਮਦੀਨ, ਗੁਲਜ਼ਾਰ ਖਾਨ, ਨਿਰਭੈ ਸਿੰਘ, ਗੁਰਮੀਤ ਸਿੰਘ, ਹਰਭਜਨ ਸਿੰਘ, ਹਰਮਿੰਦਰ ਸਿੰਘ, ਐੱਲ. ਐੱਚ. ਵੀ. ਕਮਲਜੀਤ ਕੌਰ, ਸੁਖਵਿੰਦਰ ਕੌਰ, ਸੀ. ਐੱਚ. ਓ. ਡਾ. ਰਾਜਗੁਰਬੀਰ ਸਿੰਘ ਸਮੇਤ ਸਮੂਹ ਮ.ਪ.ਹ.ਵ. ਅਤੇ ਸਮੂਹ ਸੀ. ਐੱਚ. ਓ ਆਦਿ ਹੋਰ ਕਰਮਚਾਰੀਆਂ ਨੇ ਵੱਖ-ਵੱਖ ਕੇਂਦਰਾਂ ’ਤੇ ਡਿਊਟੀ ਨਿਭਾਈ।


Manoj

Content Editor

Related News