26 ਪੇਟੀਆਂ ਚੰਡੀਗਡ਼੍ਹ ਸ਼ਰਾਬ ਸਮੇਤ 4 ਗ੍ਰਿਫਤਾਰ

02/18/2020 9:06:40 PM

ਬਠਿੰਡਾ, (ਸੁਖਵਿੰਦਰ)- ਸੀ. ਆਈ. ਏ.-2 ਵਲੋਂ ਚੰਡੀਗਡ਼੍ਹ ਸ਼ਰਾਬ ਦੀਆਂ 26 ਪੇਟੀਆਂ ਬਰਾਮਦ ਕਰ ਕੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੀ. ਆਈ.-2 ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਸਵਿਫ਼ਟ ਕਾਰ ਰਾਹੀਂ ਚੰਡੀਗਡ਼੍ਹ ਤੋਂ ਸ਼ਰਾਬ ਲੈ ਕਿ ਆ ਰਹੇ ਹਨ। ਸੂਚਨਾ ਦੇ ਆਧਾਰ ’ਤੇ ਏ. ਐੱਸ. ਆਈ. ਜਗਜੀਤ ਸਿੰਘ ਦੀ ਅਗਵਾਈ ’ਚ ਪੁਲਸ ਵਲੋਂ ਪਿੰਡ ਜਲਾਲ ਵਿਖੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੁਲਸ ਨੇ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਤਲਾਸ਼ੀ ਦੌਰਾਨ ਪੁਲਸ ਨੇ ਕਾਰ ’ਚੋਂ ਗੋਲਡ ਵ੍ਹਿਸਕੀ ਚੰਡੀਗਡ਼੍ਹ, ਰਾਜਧਾਨੀ ਅਤੇ ਸੋਫ਼ੀ ਪੰਜਾਬ ਦੀਅਾਂ 26 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਕਾਰ ਸਵਾਰ ਬਲਜੀਤ ਸਿੰਘ, ਹਰਵਿੰਦਰ ਸਿੰਘ ਵਾਸੀ ਨੱਥੋਕੇ, ਜਗਸੀਰ ਸਿੰਘ ਅਤੇ ਜਸਕਰਨ ਸਿੰਘ ਵਾਸੀ ਸਮਾਧ ਭਾਈ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਥਾਣਾ ਦਿਆਲਪੁਰਾ ਵਿਖੇ ਐਕਸਾਈਜ਼ ਅੈਕਟ ਤਹਿਤ ਮਾਮਲਾ ਦਰਜ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Bharat Thapa

This news is Content Editor Bharat Thapa