ਤੀਰਥ ਮਾਹਲਾ ਦੀ ਅਗਵਾਈ ਹੇਠ 250 ਗੱਡੀਆਂ ਦਾ ਕਾਫਲਾ ਕਾਲੇ ਬਿੱਲਾਂ ਖਿਲਾਫ ਚੰਡੀਗੜ੍ਹ ਲਈ ਹੋਇਆ ਰਵਾਨਾ

10/01/2020 10:16:29 AM

ਬਾਘਾ ਪੁਰਾਣਾ(ਰਾਕੇਸ਼)-ਸ੍ਰੋਮਣੀ ਅਕਾਲੀ ਦਲ ਵੱਲੋਂ ਮੋਦੀ ਸਰਕਾਰ ਦੇ ਪਾਸ ਕੀਤੇ ਗਏ ਕਿਸਾਨਾਂ ਦੀ ਫਸਲ ਪ੍ਰਾਈਵੇਟ ਘਰਾਣਿਆਂ ਨੂੰ ਲੁਟਾਉਣ ਦੇ ਮਕਸਦ ਨਾਲ ਕਾਲੇ ਬਿੱਲਾਂ ਖਿਲਾਫ ਜੰਗੀ ਪੱਧਰ 'ਤੇ ਪੰਜਾਬ ਪੱਧਰੀ ਸੰਘਰਸ਼ ਵਿੱਢਿਆ ਗਿਆ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਹਲਕੇ ਦੀ ਅਕਾਲੀ ਦਲ ਦੀ ਸਮੁੱਚੀ ਟੀਮ ਵੱਲੋਂ 250 ਵ੍ਹੀਕਲਾਂ ਦਾ ਕਾਫਲਾ ਚੰਡੀਗੜ੍ਹ ਲਈ ਬੀਬੀ ਹਰਸਿਮਰਤ ਕੌਰ ਬਾਦਲ ਦੇ ਰਾਜਪੁਰਾ ਕਾਫਲੇ ਨਾਲ ਜੁੜਨ ਲਈ ਰਵਾਨਾ ਹੋਣ ਉਪਰੰਤ ਅਕਾਲੀ ਵਰਕਰਾਂ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ਼ ਦਿਵਾਇਆ ਕਿ ਜਦੋਂ ਤੱਕ ਮੋਦੀ ਸਰਕਾਰ ਕਾਲੇ ਬਿਲਾਂ ਨੂੰ ਵਾਪਸ ਨਹੀਂ ਲੈ ਲੈਂਦੀ ਓਨਾ ਚਿਰ ਅਕਾਲੀ ਵਰਕਰ ਮੋਢੇ ਨਾਲ ਮੋਢਾ ਜੋੜ ਕੇ ਡਟੇ ਰਹਿਣਗੇ। ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ, ਮਜਦੂਰਾਂ ਮੁਲਾਜ਼ਮਾਂ, ਆੜ੍ਹਤੀਆਂ, ਦੁਕਾਨਦਾਰਾਂ ਦੀ ਪਾਰਟੀ ਹੈ ਅਤੇ ਕਿਸਾਨਾਂ ਨਾਲ ਧੱਕਾ ਕਰਨ ਵਾਲੀ ਕੇਂਦਰ ਸਰਕਾਰ ਨੇ ਜਦੋਂ ਕਿਸਾਨਾਂ ਦੀ ਗੱਲ ਨਹੀਂ ਮੰਨੀ ਤਾਂ ਤੁਰੰਤ ਕੇਂਦਰ ਦੀ ਕੁਰਸੀ ਨੂੰ ਧੱਕਾ ਹੀ ਨਹੀਂ ਦਿੱਤਾ ਸਗੋਂ ਪਾਰਟੀ ਰਿਸ਼ਤਾ ਵੀ ਛੱਡ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਸਾਨ ਮਾਰੂ ਬਿੱਲ ਸਿਰਫ ਅੰਬਾਨੀ, ਅੰਡਾਨੀ ਦੀ ਖਾਤਰ ਲਿਆਂਦਾ ਗਿਆ ਹੈ ਤਾਂ ਕਿ ਦੇਸ਼ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਾਰੋਬਾਰ ਇਨ੍ਹਾਂ ਘਰਾਣਿਆਂ ਦੇ ਹਵਾਲੇ ਹੋ ਸਕੇ। ਮਾਹਲਾ ਨੇ ਕਿਹਾ ਕਿ ਅਕਾਲੀ ਦਲ ਮੋਦੀ ਸਰਕਾਰ ਨੂੰ ਉਦੋਂ ਤੱਕ ਟਿੱਕ ਕੇ ਬੈਠਣ ਨਹੀਂ ਦੇਵੇਗਾ ਜਦੋਂ ਤੱਕ ਕਾਲੇ ਬਿੱਲਾਂ ਨੂੰ ਰੱਦੀ ਦੀ ਟੋਕਰੀ 'ਚ ਨਹੀਂ ਸੁੱਟ ਦਿੰਦੇ। ਇਸ ਮੌਕੇ ਰਾਜਵੰਤ ਸਿੰਘ ਮਾਹਲਾ, ਬਲਤੇਜ ਸਿੰਘ ਲੰਗੇਆਨਾ, ਗੁਰਜੰਟ ਸਿੰਘ ਭੁਟੋ ਰੋਡੇ, ਪਵਨ ਢੰਡ, ਬ੍ਰਿ੍ਰਜ ਮੋਰੀਆ, ਰਾਕੇਸ਼ ਤੋਤਾ, ਸ਼ਿਵ ਸ਼ਰਮਾ, ਸੰਤ ਰਾਮ ਭੰਡਾਰੀ, 
ਪ੍ਰਿਥੀ ਸਿੰਘ, ਸੁਰਿੰਦਰ ਬਾਂਸਲ ਡੀ.ਐਮ, ਜਗਮੋਹਨ ਬੀ.ਬੀ.ਸੀ, ਸਿੰਦਰ ਪਾਲ ਸਿੰਘ ਮੱਲਕੇ, ਤ੍ਰਲੋਚਨ ਸਿੰਘ ਕਾਲੇਕੇ, ਵਿੱਕੀ ਫੂਲੇਵਾਲੀਆ, ਪਵਨ ਗੋਇਲ, ਰਣਜੀਤ ਝੀਤੇ, ਨੰਦ ਸਿੰਘ ਬਰਾੜ, ਜਗਸੀਰ ਸਿੰਘ ਬਰਾੜ, ਸੁਖਦੀਪ ਸਿੰਘ ਰੋਡੇ, ਸੰਜੀਵ ਬਿੱਟੂ ਰੋਡੇ, ਹਰਜਿੰਦਰ ਸਿੰਘ ਰੋਡੇ, ਸੁਖਹਰਪ੍ਰੀਤ ਸਿੰਘ ਰੋਡੇ,  ਮਨੋਹਰ ਲਾਲ ਪਾਂਧੀ, ਕ੍ਰਿਸ਼ਨ ਪਾਂਧੀ ਸਮੇਤ ਅਕਾਲੀ ਦਲ ਦੀ ਸਮੁੱਚੀ ਟੀਮ ਸ਼ਾਮਲ ਹੋਣ ਲਈ ਪੁੱਜੀ ਹੋਈ ਸੀ। 


Aarti dhillon

Content Editor

Related News